ਕੁੜਮਾਈ ਕਰਨ ਤੋਂ ਪਹਿਲਾਂ ਹੀ ਗੁਆਚ ਗਈ ਸੀ ਅੰਗੂਠੀ, ਮਿਲਣ ਦੀ ਖੁਸ਼ੀ ਵਿਚ ਦੇ ਦਿੱਤੀ 33 ਲੱਖ ਦੀ ਪਾਰਟੀ

08/17/2017 10:49:16 AM

ਚੀਨ— ਕੁੜਮਾਈ ਦੀ ਅੰਗੂਠੀ ਕਿੰਨੀ ਮਹੱਤਵਪੂਰਣ ਹੁੰਦੀ ਹੈ। ਇਸ ਦੀ ਇਕ ਮਿਸਾਲ ਚੀਨ ਵਿਚ ਦੇਖਣ ਨੂੰ ਮਿਲੀ । ਦੱਖਣੀ-ਪੱਛਮੀ ਸ਼ਹਿਰ ਚੋਂਗਕਵਿੰਗ ਵਿਚ ਇਕ ਸ਼ਖਸ ਨੇ ਆਪਣੀ ਗੁਆਚੀ ਹੋਈ ਅੰਗੂਠੀ ਮਿਲਣ ਦੀ ਖੁਸ਼ੀ ਵਿਚ 5000 ਲੋਕਾਂ ਨੂੰ ਮਸਾਲੇਦਾਰ ਨੂਡਲਸ ਦੀ ਪਾਰਟੀ ਦੇ ਦਿੱਤੀ। ਇਕ ਰਿਪੋਰਟ ਮੁਤਾਬਕ ਵਾਂਗ ਨਾਮਕ ਸ਼ਖਸ ਇਕ ਸਾਲ ਪੂਰਾ ਹੋਣ ਦੇ ਮੌਕੇ ਉੱਤੇ ਆਪਣੀ ਗਰਲਫਰੈਂਡ ਨੂੰ ਵਿਆਹ ਦੇ ਪ੍ਰਸਤਾਵ ਨਾਲ ਹੈਰਾਨ ਕਰਨਾ ਚਾਹੁੰਦਾ ਸੀ। 13 ਅਗਸਤ ਨੂੰ ਕੁੜਮਾਈ ਤੋਂ ਪਹਿਲਾਂ ਉਹ ਇਕ ਰੈਸਟੋਰੈਂਟ ਵਿਚ ਗਿਆ, ਇਸ ਦੌਰਾਨ ਗਰਲਫਰੈਂਡ ਦਾ ਫੋਨ ਆਉਣ ਉੱਤੇ ਉਹ ਆਪਣੀ ਸੀਟ ਤੋਂ ਉੱਠ ਗਿਆ ਅਤੇ ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਬੈਗ ਉੱਥੇ ਨਹੀਂ ਸੀ । ਉਸ ਵਿਚ ਤਿੰਨ ਕੈਰੇਟ ਦੇ ਹੀਰੇ ਦੀ ਇਕ ਅੰਗੂਠੀ ਸੀ, ਜਿਸ ਦੀ ਕੀਮਤ 35,000 ਪਾਊਂਡ ਭਾਵ ਲੱਗਭਗ 28.90 ਲੱਖ ਰੁਪਏ ਸੀ ।  
ਸੰਯੋਗ ਨਾਲ ਉਸ ਬੈਗ ਨੂੰ ਇਕ ਸਥਾਨਕ ਨਿਵਾਸੀ ਨੇ ਰੈਸਟੋਰੈਂਟ ਦੇ ਮੈਨੇਜਰ ਯੋ ਸ਼ਿਆਹੁਆ ਨੂੰ ਸੌਂਪਿਆ, ਜਿਸ ਨੂੰ ਉਨ੍ਹਾਂ ਨੇ ਵਾਂਗ ਨੂੰ ਵਾਪਸ ਦੇ ਦਿੱਤਾ । ਯੋ ਨੇ ਦੱਸਿਆ ਵਾਂਗ ਅਗਲੇ ਦਿਨ ਅਚਾਨਕ ਹੀ ਰੈਸਟੋਰੈਂਟ ਵਿਚ ਵਾਪਸ ਆਇਆ ਅਤੇ ਪੁੱਛਿਆ ਕਿ ਤੁਸੀਂ ਇਕ ਦਿਨ ਵਿਚ ਮਸਾਲੇਦਾਰ ਨੂਡਲਸ ਦੇ ਕਿੰਨੇ ਕਟੋਰੇ ਵੇਚਦੇ ਹੋ ਅਤੇ ਫਿਰ ਮੈਨੂੰ 35,000 ਯੁਆਨ (ਲੱਗਭਗ 33 ਲੱਖ ਰੁਪਏ) ਦਿੱਤੇ, ਜੋ 5000 ਕਟੋਰੇ ਨੂਡਲਸ ਦੀ ਕੀਮਤ ਹੈ । ਉਸ ਨੇ ਕਿਹਾ ਕਿ ਇਕ ਦਿਨ ਲਈ ਸਾਰੀਆਂ ਨੂੰ ਫ੍ਰੀ ਵਿਚ ਨੂਡਲਸ ਖੁਆਓ।  
ਵਾਂਗ ਨੇ ਨੂਡਲਸ ਦੀ ਦੁਕਾਨ ਨੂੰ ਇਕ ਧੰਨਵਾਦ ਪੱਤਰ ਵੀ ਦਿੱਤਾ, ਜਿਸ ਵਿਚ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਸ ਦੀ ਗਰਲਫਰੈਂਡ ਨੇ ਕੁੜਮਾਈ ਦੀ ਅੰਗੂਠੀ ਸਵੀਕਾਰ ਲਈ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਲਿਖਿਆ ਕਿ ਚੋਂਗਕਵਿੰਗ ਵਿਚ ਇਕ ਕੁੜੀ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਇੱਥੇ ਬਹੁਤ ਚੰਗੇ ਲੋਕ ਰਹਿੰਦੇ ਹਨ । ਮੈਂ ਬਹੁਤ ਸਨਮਾਨਿਤ ਅਤੇ ਖੁਸ਼ ਮਹਿਸੂਸ ਕਰ ਰਿਹਾ ਹਾਂ।  


Related News