ਅਜਿਹੀ ਥਾਂ ਛਿਪਾ ਕੇ ਲਿਜਾ ਰਹੀ ਸੀ ਡਰੱਗਜ਼ ਕਿ ਦੇਖ ਕੇ ਪੁਲਸ ਵੀ ਹੋ ਗਈ ਸੀ ਪਾਣੀ-ਪਾਣੀ, ਹੁਣ ਖੁਦ ’ਚ ਕੀਤਾ ਸੁਧਾਰ (ਤਸਵੀਰਾਂ)

06/27/2017 11:25:31 AM

ਸਿਡਨੀ- ਆਸਟ੍ਰੇਲੀਆ ਦੀ ਅਮਾਂਡਾ ਅਰਬਿਬ ਨੂੰ ਨਸ਼ੇ ਦੀ ਹਾਲਤ ਵਿਚ ਪੁਲਸ ਨੇ ਉਸ ਸਮੇਂ ਫੜਿਆ ਸੀ, ਜਦੋਂ ਉਹ ਆਪਣੇ ਅੰਡਰ ਗਾਰਮੈਂਟਸ ਵਿਚ ਡਰੱਗਜ਼ ਛਿਪਾ ਕੇ ਲਿਜਾ ਰਹੀ ਸੀ। ਜਦੋਂ ਪੁਲਸ ਨੇ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਤਾਂ ਉਹ ਵੀ ਪਾਣੀ-ਪਾਣੀ ਹੋ ਗਈ ਸੀ। ਫਿਲਹਾਲ ਅਦਾਲਤ ਨੇ ਅਮਾਂਡਾ ਨੂੰ ਜੇਲ ਦੀ ਸਜ਼ਾ ਨਹੀਂ ਦਿੱਤੀ ਹੈ ਕਿਉਂਕਿ ਉਸ ਨੇ ਮੁੜ ਵਸੇਬਾ ਸੈਂਟਰ ਵਿਚ ਖੁਦ ਨੂੰ ਸੁਧਾਰਨ ਵਿਚ ਕਾਫੀ ਮਿਹਨਤ ਕੀਤੀ ਅਤੇ ਡਰੱਗਜ਼ ਲੈਣ ਦੀ ਆਦਤ ਨੂੰ ਛੱਡ ਦਿੱਤਾ ਹੈ। 
ਸਿਡਨੀ ਵਿਚ ਬੈਲੇਵਿਊ ਹਿਲ ਦੀ ਰਹਿਣ ਵਾਲੀ 26 ਸਾਲਾ ਅਮਾਂਡਾ ਸੱਤ ਮਹੀਨਿਆਂ ਤੋਂ ਮੁੜ ਵਸੇਬਾ ਸੈਂਟਰ ਵਿਚ ਰਹਿ ਰਹੀ ਸੀ। ਮੋਰੀਆਹ ਕਾਲਜ ਦੇ ਸਾਬਕਾ ਵਿਦਿਆਰਥਣ ਅਮਾਂਡਾ ਆਪਣੀ ਮਾਂ ਦੇ ਨਾਲ ਅਦਾਲਤ ਪਹੁੰਚੀ ਅਤੇ ਉਸ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਲੋਕ ਉਸ ਦੀਆਂ ਗਲਤੀਆਂ ਤੋਂ ਸੇਧ ਲੈਣ। ਉਹ ਦੱਸਣਾ ਚਾਹੁੰਦੀ ਹੈ ਕਿ ਡਰੱਗਜ਼ ਨੂੰ ਛੱਡਿਆ ਜਾ ਸਕਦਾ ਹੈ। ਮੈਜਿਸਟ੍ਰੇਟ ਗਾਰਗਿਨ ਨੇ ਕਿਹਾ ਕਿ ਅਮਾਂਡਾ ਦਾ ਵਿਵਹਾਰ ਨਜਾਇਜ਼ ਅਤੇ ਮੁਆਫ ਨਾ ਕਰਨ ਲਾਇਕ ਸੀ ਪਰ ਉਸ ਨੇ ਖੁਦ ਨੂੰ ਬਿਹਤਰ ਕਰਨ ਲਈ ਸਖਤ ਮਿਹਨਤ ਕੀਤੀ ਅਤੇ ਹੁਣ ਉਹ ਪਿਛਲੇ ਸਾਲ ਤੋਂ ਕਾਫੀ ਬਦਲ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਅੱਗੇ ਕੋਈ ਵੀ ਅਜਿਹੀ ਗਲਤੀ ਕਰਦੀ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਉਸ ਨੂੰ ਜੇਲ ਜਾਣਾ ਪਵੇਗਾ। 


Kulvinder Mahi

News Editor

Related News