ਪੂਰੀ ਰਾਤ ਜ਼ਿੰਦਗੀ ਬਚਾਉਣ ਲਈ ਕਰਦਾ ਰਿਹਾ ਤਰਲੇ, ਅਖੀਰ ਇੰਝ ਬਚੀ ਜਾਨ

08/17/2017 2:47:57 PM

ਵਿਕਟੋਰੀਆ— ਆਸਟ੍ਰੇਲੀਆ ਦੇ ਵਿਕਟੋਰੀਆ ਵਿਚ ਬੀਤੀ ਰਾਤ ਇਕ ਵਿਅਕਤੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਅਸਲ ਉਸ ਦੀ ਕਾਰ ਇਕ 100 ਮੀਟਰ ਡੂੰਘੇ ਖੱਡ ਵਿਚ ਜਾ ਡਿੱਗੀ, ਜਿਸ ਕਾਰਨ ਉਸ ਨੇ ਖੁਦ ਨੂੰ ਬਚਾਉਣ ਲਈ ਪੂਰੀ ਵਾਹ ਲਾ ਦਿੱਤੀ ਅਤੇ ਖੁਦ ਦਾ ਹੌਂਸਲਾ ਨਹੀਂ ਟੁੱਟਣ ਦਿੱਤਾ। 40 ਸਾਲਾ ਵਿਅਕਤੀ ਦੀ ਕਾਰ ਦੱਖਣੀ ਗਿਪਸਲੈਂਡ ਖੇਤਰ ਦੇ ਟੌਰਾ 'ਚ ਖੱਡ ਵਿਚ ਡਿੱਗ ਗਈ। ਹਨ੍ਹੇਰਾ ਹੋਣ ਕਾਰਨ ਉਸ ਨੂੰ ਸਮਝ ਹੀ ਨਹੀਂ ਆਇਆ ਕਿ ਉਹ ਕੀ ਕਰੇ। ਪੂਰੀ ਰਾਤ ਉਹ ਖੁਦ ਨੂੰ ਬਚਾਉਣ ਲਈ ਤਰਲੇ ਕਰਦਾ ਰਿਹਾ, ਆਖਰਕਾਰ ਕੋਈ ਤਾਂ ਉਸ ਦੀ ਮਦਦ ਲਈ ਆਵੇਗਾ।
ਸਵੇਰੇ ਤਕਰੀਬਨ 8.00 ਵਜੇ ਦੇ ਕਰੀਬ ਉਸ ਨੂੰ ਮਦਦ ਮਿਲੀ। ਉਸ ਨੇ ਟ੍ਰਿਪਲ ਜ਼ੀਰੋ 'ਤੇ ਫੋਨ ਕਰ ਕੇ ਮਦਦ ਮੰਗੀ ਅਤੇ ਜਿਸ ਤੋਂ ਬਾਅਦ ਐਮਰਜੈਂਸੀ ਅਧਿਕਾਰੀ ਮੌਕੇ 'ਤੇ ਪੁੱਜੇ। ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਐਮਰਜੈਂਸੀ ਅਧਿਕਾਰੀਆਂ ਨੇ ਆਪਰੇਸ਼ਨ ਸ਼ੁਰੂ ਕੀਤਾ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਬਾਹਰ ਕੱਢਿਆ ਗਿਆ। ਗੰਭੀਰ ਰੂਪ ਨਾਲ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।


Related News