ਡੋਕਲਾਮ ਤਣਾਅ ਨੂੰ ਸੁਲਝਾਇਆ ਜਾਣਾ ਦੇਸ਼ਾਂ ਵਿਚਾਲੇ ਦੋ ਪੱਖੀ ਸਬੰਧਾਂ ਦੇ ਮਹੱਤਵ ਨੂੰ ਦਰਸ਼ਾਉਂਦਾ ਹੈ : ਵਾਂਗ

12/11/2017 2:23:18 PM

ਬੀਜਿੰਗ (ਭਾਸ਼ਾ)- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦਾ ਕਹਿਣਾ ਹੈ ਕਿ ਰਣਨੀਤਕ ਹਿੱਤ ਛੋਟੇ-ਮੋਟੇ ਤਣਾਅ ਦੇ ਮੁਕਾਬਲੇ ਜ਼ਿਆਦਾ ਵੱਡੇ ਹਨ ਅਤੇ ਡੋਕਲਾਮ ਗਤੀਰੋਧ ਨੂੰ ਰਣਨੀਤਕ ਰਸਤੇ ਰਾਹੀਂ ਸੁਲਝਾਇਆ ਜਾਣਾ ਦੇਸ਼ਾਂ ਵਿਚਾਲੇ ਦੋ ਪੱਖੀ ਸਬੰਧਾਂ ਨੂੰ ਦਰਸਾਉਂਦਾ ਹੈ। ਨਵੀਂ ਦਿੱਲੀ ਵਿਚ ਸੋਮਵਾਰ ਨੂੰ ਹੋਣ ਵਾਲੀ ਰੂਸ-ਭਾਰਤ-ਚੀਨ ਵਿਦੇਸ਼ ਮੰਤਰੀਆਂ ਦੀ ਵਾਰਤਾ ਵਿਚ ਸ਼ਾਮਲ ਹੋਣ ਲਈ ਆਪਣੀ ਰਵਾਨਗੀ ਤੋਂ ਪਹਿਲਾਂ ਵਾਂਗ ਨੇ ਕਿਹਾ ਕਿ ਚੀਨ ਹਮੇਸ਼ਾ ਦੋ ਦੇਸ਼ਾਂ ਵਿਚਾਲੇ ਚੰਗੇ ਗੁਆਂਢੀਆਂ ਦੇ ਵਰਤਾਓ ਅਤੇ ਦੋਸਤੀ ਨੂੰ ਤਰਜੀਹ ਦਿੰਦਾ ਰਿਹਾ ਹੈ ਕਿਉਂਕਿ ਅਸੀਂ ਦੋਵੇਂ ਇਕ-ਦੂਜੇ ਦੇ ਗੁਆਂਢੀ ਅਤੇ ਪੁਰਾਤਨ ਸੱਭਿਅਤਾਵਾਂ ਦੇ ਭਾਈਵਾਲ ਰਹੇ ਹਾਂ। ਵਾਂਗ ਨੇ ਕਿਹਾ ਕਿ ਭਾਰਤ-ਚੀਨ ਵਿਚਾਲੇ ਰਣਨੀਤਕ ਹਿੱਤ ਛੋਟੇ-ਮੋਟੇ ਤਣਾਅ ਦੇ ਮੁਕਾਬਲੇ ਬਹੁਤ ਵੱਡੇ ਹਨ। ਬੀਜਿੰਗ ਦੇ ਰੁਖ ਮੁਤਾਬਕ ਪਿਛਲੇ ਹਫਤੇ ਇਕ ਸਿੰਮਪ੍ਰੋਜਿਅਮ ਵਿਚ ਵਾਂਗ ਨੇ ਕਿਹਾ ਕਿ ਅਸੀਂ ਚੀਨ ਦੇ ਦੋਂਗਲਾਂਗ (ਡੋਕਲਾਮ) ਖੇਤਰ ਵਿਚ ਭਾਰਤੀ ਫੌਜੀਆਂ ਵਲੋਂ ਸਰਹੱਦ ਪਾਰ ਤੋਂ ਘੁਸਪੈਠ ਦੇ ਮੁੱਦੇ ਨੂੰ ਰਣਨੀਤਕ ਰਸਤੇ ਰਾਹੀਂ ਸੁਲਝਾਇਆ। ਵਿਦੇਸ਼ ਮੰਤਰਾਲੇ ਦੀ ਵੈਬਸਾਈਟ ’ਤੇ ਮੰਡਾਰਿਨ ਭਾਸ਼ਾ ਵਿਚ ਪੋਸਟ ਕੀਤੇ ਗਏ ਵਾਂਗ ਦੇ ਭਾਸ਼ਣ ਮੁਤਾਬਕ ਰਣਨੀਤਕ ਰਸਤਿਆਂ ਰਾਹੀਂ ਭਾਰਤੀ ਧਿਰ ਨੇ ਆਪਣਾ ਯੰਤਰ ਅਤੇ ਮੁਲਾਜ਼ਮਾਂ ਨੂੰ ਵਾਪਸ ਬੁਲਾ ਲਿਆ। ਇਹ ਚੀਨ-ਭਾਰਤ ਸਬੰਧਾਂ ਦੇ ਮੁੱਲ ਅਤੇ ਮਹੱਤਵ ਤੇ ਖੇਤਰੀ ਸ਼ਾਂਤੀ ਸਥਿਰਤਾ ਨੂੰ ਬਣਾਈ ਰੱਖਣ ਦੇ ਫਰਜ਼ਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਅਤੇ ਭਾਰਤ ਵਿਚਾਲੇ ਮਤਭੇਦਾਂ ਦੇ ਮੁਕਾਬਲੇ ਕਿਤੇ ਵੱਡੇ ਸਾਂਝੇ ਰਣਨੀਤਕ ਹਿੱਤ ਹਨ ਅਤੇ ਛੋਟੇ-ਮੋਟੇ ਵਿਵਾਦਾਂ ਦੇ ਮੁਕਾਬਲੇ ਵੱਡੇ ਸਹਿਯੋਗ ਦੀ ਜ਼ਿਆਦਾ ਲੋੜ ਹੈ।


Related News