ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਇਨ੍ਹਾਂ ਦੇਸ਼ਾਂ ਬਾਰੇ

06/26/2017 4:58:55 PM

ਮੈਲਬੌਰਨ— ਕੀ ਤੁਸੀਂ ਜਾਣਦੇ ਹੋ ਕਿ ਦੁਨੀਆ 'ਚ ਕੁਲ ਕਿੰਨੇ ਦੇਸ਼ ਹਨ? ਯੂ. ਐੱਨ. ਦੀ ਲਿਸਟ ਮੁਤਾਬਕ, ਦੁਨੀਆ 'ਚ ਕੁਲ 193 ਦੇਸ਼ ਹਨ। ਪਰ ਇਨ੍ਹਾਂ 'ਚ ਤਾਇਵਾਨ ਅਤੇ ਕੋਸੋਵੋ ਸ਼ਾਮਲ ਨਹੀਂ ਹਨ। ਇਸ ਲਈ ਇਸ ਲਿਸਟ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਦੇਸ਼ਾਂ ਬਾਰੇ ਦੱਸ ਰਹੇ ਹਾਂ ਜਿੰਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੈ।
1. ਟ੍ਰਾਂਸਨਿਸਟ੍ਰੀਆ
ਸਾਲ 1990 'ਚ ਹੀ ਇਹ ਦੇਸ਼ ਚਿਸਿਨਾਊ ਤੋਂ ਵੱਖ ਹੋ ਗਿਆ ਸੀ। ਇਸ ਦੇਸ਼ ਦੀ ਆਪਣੀ ਵੱਖਰੀ ਸੈਨਾ, ਕਰੰਸੀ ਅਤੇ ਝੰਡਾ ਹੈ। ਪਰ ਰੂਸ ਸਮੇਤ ਦੁਨੀਆ ਦੇ ਬਹੁਤ ਘੱਟ ਲੋਕਾਂ ਨੂੰ ਇਸ ਦੇਸ਼ ਦੀ ਜਾਣਕਾਰੀ ਹੈ। ਜੇ ਤੁਸੀਂ ਯੂਰਪ ਦੇ ਪੁਰਾਣੇ ਸਮਿਆਂ 'ਚ ਯਾਤਰਾ ਕਰਨੀ ਹੈ ਤਾਂ ਤੁਹਾਨੂੰ ਇਸ ਦੇਸ਼ 'ਚ ਜਾਣਾ ਚਾਹੀਦਾ ਹੈ।
2. ਸੋਮਾਲਿਲੈਂਡ

PunjabKesari
ਸਾਲ 1991 'ਚ ਸੋਮਾਲਿਆ 'ਚ ਅਚਾਨਕ ਹਿੰਸਾ ਭੜਕ ਉੱਠੀ ਸੀ। ਇਸੇ ਦੌਰਾਨ ਸੋਮਾਲਿਆ ਦੇ ਦੱਖਣ-ਪੱਛਮ ਹਿੱਸੇ ਨੇ ਖੁਦ ਨੂੰ ਆਜ਼ਾਦ ਘੋਸ਼ਿਤ ਕਰ ਦਿੱਤਾ ਸੀ। ਇਸ ਦਾ ਨਾਂ ਸੋਮਾਲਿਲੈਂਡ ਰੱਖਿਆ ਗਿਆ। ਇਸ ਦੇਸ਼ ਦੀ ਆਪਣੀ ਸੈਨਾ, ਸਰਕਾਰ, ਝੰਡਾ ਅਤੇ ਕਰੰਸੀ ਹੈ। ਪਰ 26 ਸਾਲਾਂ ਬਾਅਦ ਵੀ ਬਹੁਤ ਘੱਟ ਲੋਕਾਂ ਨੂੰ ਇਸ ਦੇਸ਼ ਦੀ ਜਾਣਕਾਰੀ ਹੈ।
ਹੈਰਾਨੀ ਦੀ ਗੱਲ ਹੈ ਕਿ ਜਿੱਥੇ ਸੋਮਾਲਿਆ 'ਚ ਅੱਜ ਵੀ ਹਿੰਸਾ ਆਮ ਹੈ, ਉੱਥੇ ਸੋਮਾਲਿਲੈਂਡ 'ਚ ਲੋਕ ਆਰਾਮ ਦੀ ਜਿੰਦਗੀ ਜਿਉਂਦੇ ਹਨ।
3. ਇਰਾਕੀ ਕੁਰਦਿਸਤਾਨ

PunjabKesari
ਸਿਵਿਲ ਯੁੱਧ ਅਤੇ ਆਈ. ਐੱਸ. ਆਈ. ਐੱਸ. ਘੁਸਪੈਠ ਮਗਰੋਂ ਇਰਾਕ ਦੁਨੀਆ ਦੀ ਨਜ਼ਰ 'ਚ ਆਇਆ ਸੀ। ਪਰ ਇਸੇ ਦੇਸ਼ ਦੇ ਨੇੜੇ ਅਜਿਹੀ ਜਗ੍ਹਾ ਹੈ, ਜੋ ਕਦੇ ਸੁਰਖੀਆਂ 'ਚ ਨਹੀਂ ਆਇਆ। ਇਰਾਕੀ ਕੁਰਦਿਸਤਾਨ ਸਾਲ 1970 ਤੋਂ ਹੀ ਇਰਾਕ ਦੇ ਅੰਦਰ ਆਜ਼ਾਦ ਦੇਸ਼ ਦੀ ਹੈਸੀਅਤ ਨਾਲ ਮੌਜੂਦ ਹੈ। ਤਾਨਾਸ਼ਾਹ ਸਦਾਮ ਹੁਸੈਨ ਦੇ ਸਮੇਂ ਇਸ ਦੇਸ਼ ਨੇ ਬਹੁਤ ਤਰੱਕੀ ਕੀਤੀ ਸੀ ਪਰ ਉਨ੍ਹਾਂ ਮਗਰੋਂ ਇਸ ਦੇਸ਼ 'ਤੇ ਕਾਫੀ ਹਮਲੇ ਹੋਏ। ਪਰ ਅੱਜ ਇਹ ਦੇਸ਼ ਬਿਹਤਰ ਹਾਲ 'ਚ ਹੈ ਅਤੇ ਟੂਰਿਜ਼ਮ ਮਾਮਲੇ 'ਚ ਕਾਫੀ ਅੱਗੇ ਹੈ।
4. ਵੈਸਟਰਨ ਸਹਾਰਾ

PunjabKesari
ਦੁਨੀਆ ਦੀਆਂ ਨਜ਼ਰਾਂ ਤੋਂ ਲੁਕਿਆ ਇਕ ਦੇਸ਼ ਹੈ, ਸਹਾਰਨ ਅਰਬ ਡੈਮੋਕ੍ਰੇਟਿਕ ਰਿਪਬਲਿਕ( SADR ), ਜਿਸ ਨੂੰ ਵੈਸਟਰਨ ਸਹਾਰਾ ਵੀ ਕਿਹਾ ਜਾਂਦਾ ਹੈ। ਇਹ ਦੇਸ਼ ਅਫਰੀਕਨ ਯੂਨੀਅਨ ਦਾ ਹਿੱਸਾ ਹੈ। ਭਾਰਤ ਸਮੇਤ ਕਈ ਦੇਸ਼ ਇਸ ਨੂੰ ਆਜ਼ਾਦ ਦੇਸ਼ ਘੋਸ਼ਿਤ ਕਰਵਾਉਣਾ ਚਾਹੁੰਦੇ ਹਨ। ਪੰਜ ਲੱਖ ਦੀ ਆਬਾਦੀ ਵਾਲਾ ਇਹ ਦੇਸ਼ ਆਪਣੀ ਆਜ਼ਾਦੀ ਦੀ ਲੜਾਈ ਲੜ ਰਿਹਾ ਹੈ।
5. ਆਬਖਾਜਿਆ

PunjabKesari
ਇਹ ਦੇਸ਼ 1008 AD ਤੱਕ ਜਾਰਜ਼ੀਆ ਦਾ ਹਿੱਸਾ ਸੀ। ਪਰ ਸੋਵੀਅਤ ਯੂਨਿਅਨ ਦੇ ਡਿੱਗਣ ਮਗਰੋਂ ਇਸ ਨੇ ਆਪਣੀ ਆਜ਼ਾਦੀ ਦੀ ਮੰਗ ਕੀਤੀ। ਜਾਰਜ਼ੀਆ ਨੇ ਇਸ ਦੇਸ਼ ਨੂੰ ਖੁਦ 'ਚ ਸ਼ਾਮਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸਾਲ 1993 'ਚ ਇਸ ਦੇਸ਼ ਨੂੰ ਆਜ਼ਾਦ ਘੋਸ਼ਿਤ ਕਰ ਦਿੱਤਾ ਗਿਆ।
6. ਸੇਬੋਰਗਾ

PunjabKesari
ਇਟਲੀ 'ਚ ਵੈਟੀਕਨ ਸਿਟੀ ਅਤੇ ਸਨ ਮਰੀਨੋ ਦੇ ਇਲਾਵਾ ਇਕ ਹੋਰ ਛੋਟਾ ਜਿਹਾ ਦੇਸ਼ ਮੌਜੂਦ ਹੈ। ਸੇਬੋਰਗਾ ਇਕ ਛੋਟਾ ਜਿਹਾ ਪਹਾੜੀ ਦੇਸ਼ ਹੈ, ਜਿਸ ਦਾ ਆਕਾਰ ਨਿਊਯਾਰਕ ਦੇ ਸੈਂਟਰਲ ਪਾਰਕ ਜਿੰਨ੍ਹਾ ਹੈ। ਇਹ ਯੂਰਪ ਦੇ ਸਭ ਤੋਂ ਪੁਰਾਣੇ ਸਟੇਟਸ 'ਚੋਂ ਇਕ ਹੈ। ਇਸ ਦੇਸ਼ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ।
7. ਪੁੰਟਲੈਂਡ

PunjabKesari
ਸੋਮਾਲਿਆ ਤੋਂ ਵੱਖ ਹੋਇਆ ਇਕ ਦੇਸ਼ ਹੈ ਪੁੰਟਲੈਂਡ। ਇਸ ਦੇਸ਼ 'ਤੇ ਆਈ. ਐੱਸ. ਆਈ. ਐੱਸ. ਦਾ ਕਬਜਾ ਰਿਹਾ। ਇੱਥੇ ਹਮੇਸ਼ਾ ਅੱਤਵਾਦੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਇਸ ਦੇਸ਼ ਨੇ ਸੋਮਾਲਿਆ 'ਚ ਸ਼ੁਰੂ ਹੋਏ ਗ੍ਰਹਿ ਯੁੱਧ ਬਾਅਦ ਖੁਦ ਨੂੰ ਆਜ਼ਾਦ ਘੋਸ਼ਿਤ ਕਰ ਦਿੱਤਾ ਸੀ ਪਰ ਜਿਵੇਂ ਹੀ ਸੋਮਾਲਿਆ 'ਚ ਗ੍ਰਹਿ ਯੁੱਧ ਖਤਮ ਹੋਵੇਗਾ ਇਹ ਵਾਪਸ ਉਸ 'ਚ ਮਿਲ ਜਾਵੇਗਾ।


Related News