ਇਸ ਜਾਤੀ ''ਚ ਲੜਕੀ ਕਈ ਕਿਲੋ ਚਾਂਦੀ ਦੇ ਗਹਿਣਿਆਂ ਨਾਲ ਹੁੰਦੀ ਹੈ ਵਿਦਾ

10/15/2017 11:23:50 AM

ਬੀਜਿੰਗ (ਬਿਊਰੋ)— ਹਰ ਦੇਸ਼ ਦੀਆਂ ਆਪਣੀਆਂ ਵੱਖ-ਵੱਖ ਪਰੰਪਰਾਵਾਂ ਹੁੰਦੀਆਂ ਹਨ। ਇਨ੍ਹਾਂ ਪਰੰਰਪਾਵਾਂ ਨੂੰ ਨਿਭਾਉਣ ਲਈ ਖਾਸ ਤਰ੍ਹਾਂ ਦੇ ਰੀਤੀ-ਰਿਵਾਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਦੀ ਇਕ ਪਰੰਪਰਾ ਚੀਨ ਦੀ ਇਕ ਮਿਆਓ ਜਾਤੀ ਸਮੂਹ ਵਿਚ ਨਿਭਾਈ ਜਾਂਦੀ ਹੈ। ਇਸ ਪਰੰਪਰਾ ਮੁਤਾਬਕ ਇਹ ਜਾਤੀ ਪੂਰੀ ਦੁਨੀਆ ਵਿਚ ਆਪਣੇ ਬੇਹਿਸਾਬ ਚਾਂਦੀ ਦੇ ਗਹਿਣਿਆਂ ਲਈ ਜਾਣੀ ਜਾਂਦੀ ਹੈ। ਆਪਣੇ ਹੱਥਾਂ ਨਾਲ ਚਾਂਦੀ ਦੇ ਗਹਿਣੇ ਬਣਾਉਣਾ ਮਿਆਓ ਲੋਕਾਂ ਦੀ ਕਈ ਸਾਲ ਪੁਰਾਣੀ ਸੰਸਕ੍ਰਿਤੀ ਹੈ। ਭਾਵੇਂ ਕੋਈ ਤਿਉਹਾਰ ਹੋਵੇ, ਕੋਈ ਵਿਆਹ ਜਾਂ ਕੋਈ ਹੋਰ ਖਾਸ ਮੌਕਾ ਮਿਆਓ ਜਾਤੇ ਦੇ ਲੋਕਾਂ ਦੀ ਜ਼ਿੰਦਗੀ ਵਿਚ ਚਾਂਦੀ ਇਕ ਖਾਸ ਥਾਂ ਰੱਖਦੀ ਹੈ। ਮਿਆਓ ਜਾਤੀ ਦੇ ਪਰਿਵਾਰਾਂ ਦਾ ਮੰਨਣਾ ਹੈ ਕਿ ਚਾਂਦੀ ਦੇ ਗਹਿਣਿਆ ਬਿਨਾ ਉਨ੍ਹਾਂ ਦੀਆਂ ਲੜਕੀਆਂ ਦੇ ਵਿਆਹ ਨਹੀਂ ਹੋ ਸਕਦੇ। ਇਸ ਲਈ ਪਰਿਵਾਰ ਵਾਲੇ ਲੜਕੀ ਦੇ ਜਨਮ ਲੈਂਦੇ ਹੀ ਉਹ ਪੈਸਾ ਜੋੜਨਾ ਸ਼ੁਰੂ ਕਰ ਦਿੰਦੇ ਹਨ।
ਚਾਂਦੀ ਦਰਸਾਉਂਦੀ ਹੈ ਪਰਿਵਾਰ ਦੀ ਖੁਸ਼ਹਾਲੀ
ਮਿਆਓ ਲੋਕਾਂ ਲਈ ਰੋਜ਼ਾਨਾ ਚਾਂਦੀ ਨਾਲ ਬਣੇ ਸਾਮਾਨ ਦੀ ਵਰਤੋਂ ਕਰਨਾ ਆਮ ਗੱਲ ਹੈ। ਲੱਗਭਗ ਬੀਤੇ 400 ਸਾਲਾਂ ਤੋਂ ਮਿਆਓ ਲੜਕੀਆਂ ਆਪਣੇ ਸਿਰ ਤੋਂ ਪੈਰਾਂ ਤੱਕ ਚਾਂਦੀ ਦੇ ਗਹਿਣੇ ਪਾ ਰਹੀਆਂ ਹਨ। ਕਈ ਵਾਰੀ ਵਿਆਹ ਦੌਰਾਨ ਲੜਕੀਆਂ ਨੂੰ 10 ਕਿਲੋ ਵਜ਼ਨੀ ਚਾਂਦੀ ਦੇ ਸੈੱਟ ਪਾਉਣੇ ਪੈਂਦੇ ਹਨ। ਲੜਕੀ ਜਿੰਨੀ ਜ਼ਿਆਦਾ ਚਾਂਦੀ ਨਾਲ ਵਿਦਾ ਹੁੰਦੀ ਹੈ, ਉਸ ਦੇ ਪਰਿਵਾਰ ਨੂੰ ਉਨ੍ਹਾਂ ਹੀ ਜ਼ਿਆਦਾ ਅਮੀਰ ਮੰਨਿਆ ਜਾਂਦਾ ਹੈ।
ਖੁਦ ਹੀ ਬਣਾਉਂਦੇ ਹਨ ਗਹਿਣੇ
ਮਿਆਓ ਦੀ ਇਕ ਖਾਸ ਗੱਲ ਇਹ ਵੀ ਹੈ ਕਿ ਇਸ ਸੱਭਿਅਤਾ ਦੇ ਜ਼ਿਆਦਾਤਰ ਲੋਕ ਖੁਦ ਹੀ ਗਹਿਣੇ ਬਣਾਉਣ ਦਾ ਕੰਮ ਕਰਦੇ ਹਨ। ਚਾਂਦੀ ਦੇ ਗਹਿਣਿਆਂ ਨੂੰ ਹੱਥਾਂ ਨਾਲ ਬਣਾਉਣ ਵਿਚ ਕਈ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ।
ਜ਼ਿਆਦਾਤਰ ਮਿਆਓ ਚੀਨ ਦੇ ਦੱਖਣੀ ਹਿੱਸੇ ਵਿਚ ਸਥਿਤ ਗਿਝੋਉ, ਹੁਨਾਨ, ਗੁਆਂਕਸੀ ਅਤੇ ਸਿਚੁਆਨ ਸੂਬੇ ਵਿਚ ਰਹਿੰਦੇ ਹਨ। ਹਰ ਸਾਲ ਹਜ਼ਾਰਾਂ ਸੈਲਾਨੀ ਸਿਰਫ ਮਿਆਓ ਸੱਭਿਅਤਾ ਨੂੰ ਜਾਨਣ ਲਈ ਚੀਨ ਦਾ ਦੌਰਾ ਕਰਦੇ ਹਨ।


Related News