ਖੁਰਾਕ ਵਿਚ ਤਬਦੀਲੀ ਲਿਆਉਣ ਨਾਲ ਮਾਨਸਿਕ ਸਿਹਤ ਦਾ ਇਲਾਜ ਹੁੰਦੈ

06/21/2017 8:01:32 AM

ਚੀਨ—ਖੁਰਾਕ ਦੁਆਰਾ ਰਾਟ ਵਿਚਲੇ ਬੈਕਟੀਰੀਆ ਵਿਚ ਤਬਦੀਲੀ ਲਿਆਉਣ ਅਤੇ ਪਰੋ ਅਤੇ ਪਰੀ ਬਾਇਓਟਿਕ ਸਪਲੀਮੈਂਟ ਜਾਂ ਐਂਟੀ ਬਾਇਓਟਿਕ ਵਿਚ ਤਬਦੀਲੀ ਕਰਨ ਨਾਲ ਮਾਨਸਿਕ ਸਿਹਤ ਦੇ ਲੱਛਣਾਂ ਵਿਚ ਕਮੀ ਆ ਸਕਦੀ ਹੈ। ਇਸ ਦਾ ਪ੍ਰਗਟਾਵਾ ਇਕ ਨਵੀਂ ਖੋਜ ਅਧਿਐਨ ਰਾਹੀਂ ਕੀਤਾ ਗਿਆ ਹੈ, ਜਿਸ ਬਾਰੇ ਪੱਤਰਿਕਾ ਫਰੰਟੀਅਰਜ਼ ਇਨ ਸੈਲੂਲਰ ਨਿਊਰੋ ਸਾਇੰਸ ਵਿਚ ਪ੍ਰਕਾਸ਼ਿਤ ਵਿਚਾਰਾਂ ਵਿਚ ਕੀਤਾ ਗਿਆ ਹੈ। ਇਹ ਅਧਿਐਨ ਆਓਟਿਜ਼ਮ ਸਪੈਕਟ੍ਰਮ ਡਿਸਆਰਡਰ (ਏ. ਐੱਸ. ਡੀ.) ਅਤੇ ਰਾਟ ਬੈਕਟੀਰੀਆ ਬਾਰੇ 150 ਪੇਪਰਾਂ ਦੇ ਆਧਾਰ 'ਤੇ ਕੀਤਾ ਗਿਆ ਹੈ।
ਇਸ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਰਾਟ ਬੈਕਟੀਰੀਆ ਵਿਚ ਸਿਹਤਮੰਦ ਸੰਤੁਲਨ ਲਿਆਉਣ ਨਾਲ ਏ. ਐੱਸ. ਡੀ. ਦੇ ਲੱਛਣਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਬਾਰੇ ਚੀਨ ਦੀ ਪੀਕਿੰਗ ਯੂਨੀਵਰਸਿਟੀ ਦੇ ਕੀਨਰੂਈ ਲੀ ਨੇ ਵੇਰਵਾ ਦਿੰਦਿਆਂ ਦੱਸਿਆ ਕਿ ਇਕ ਸਿਹਤਮੰਦ ਵਿਅਕਤੀ ਵਿਚ ਰਾਟ ਮਾਈਕ੍ਰੋਬਾਇਉਟਾ ਦਾਖਲ ਕਰਨ ਨਾਲ ਸੱਚਮੁਚ ਸਹੀ ਪ੍ਰਭਾਵਕਾਰੀ ਨਤੀਜੇ ਪ੍ਰਾਪਤ ਹੋਏ ਹਨ।


Related News