ਮੌਤ ਤੋਂ 20 ਸਾਲ ਬਾਅਦ ਕੇਨਸਿੰਗਟਨ ਪੈਲੇਸ ''ਚ ਸਥਾਪਤ ਕੀਤੀ ਜਾਵੇਗੀ ਡਾਇਨਾ ਦੀ ਮੂਰਤੀ

12/11/2017 11:33:48 AM

ਲੰਡਨ(ਬਿਊਰੋ)— ਬ੍ਰਿਟਿਸ਼ ਸਿੱਕਿਆਂ ਵਿਚ ਦਿਸਣ ਵਾਲੀ ਮਹਾਰਾਣੀ ਏਲੀਜਾਬੇਥ ਦੀ ਮੂਰਤੀ ਬਣਾਉਣ ਵਾਲੇ ਮੂਰਤੀਕਾਰ ਇਯਾਨ ਰੈਂਕ-ਬਰਾਡਲੀ ਨੂੰ ਰਾਜਕੁਮਾਰੀ ਡਾਇਨਾ ਦੀ ਮੂਰਤੀ ਬਣਾਉਣ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ। ਇਹ ਜਾਣਕਾਰੀ ਮਰਹੂਮ ਰਾਜਕੁਮਾਰ ਦੇ ਬੇਟਿਆਂ- ਵਿਲੀਅਮ ਅਤੇ ਹੈਰੀ ਨੇ ਦਿੱਤੀ ਹੈ। ਇਹ ਮੂਰਤੀ ਡਾਇਨਾ ਦੀ ਮੌਤ ਤੋਂ 20 ਸਾਲ ਬਾਅਦ ਸਥਾਪਤ ਹੋਵੇਗੀ। ਡਾਇਨਾ ਦੀ ਯਾਦ ਵਿਚ ਲੰਡਨ ਦੇ ਹਾਈਡ ਪਾਰਕ ਵਿਚ ਸੰਨ 2004 ਵਿਚ 210 ਮੀਟਰ ਉੱਚਾ ਫੁਹਾਰਾ ਲਗਾਇਆ ਗਿਆ ਸੀ।
ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਨੇ ਸੰਯੁਕਤ ਬਿਆਨ ਵਿਚ ਕਿਹਾ, ਇਯਾਨ ਸੁਲਝੇ ਹੋਏ ਮੂਰਤੀਕਾਰ ਹਨ। ਨਿਸ਼ਚਿਤ ਹੀ ਉਹ ਸਾਡੀ ਮਾਂ ਦੀ ਸ਼ਾਨਦਾਰ ਅਤੇ ਯਾਦਗਾਰ ਮੂਤਰੀ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। ਇਹ ਮੂਰਤੀ ਦੋਵਾਂ ਰਾਜਕੁਮਾਰਾਂ ਦੇ ਲੰਡਨ ਸਥਿਤ ਘਰ ਕੇਨਸਿੰਗਟਨ ਪੈਲੇਸ ਦੇ ਬਾਹਰ ਲਗਾਈ ਜਾਵੇਗੀ। ਅਗਸਤ 1997 ਵਿਚ ਰਾਜਕੁਮਾਰੀ ਡਾਇਨਾ ਦੀ ਮੌਤ ਪੈਰਿਸ ਵਿਚ ਇਕ ਕਾਰ ਹਾਦਸੇ ਵਿਚ ਹੋਈ ਸੀ। ਮੌਤ ਦੇ ਸਮੇਂ ਉਨ੍ਹਾਂ ਨਾਲ ਕਾਰ ਵਿਚ ਡੋਡੀ ਅਲ-ਫਯਾਦ ਵੀ ਸਨ, ਜਿਨ੍ਹਾਂ ਨੂੰ ਡਾਇਨਾ ਦਾ ਪ੍ਰੇਮੀ ਕਿਹਾ ਜਾਂਦਾ ਸੀ। ਡਾਇਨਾ ਦੀ ਮੌਤ ਦੇ ਸਮੇਂ ਵਿਲੀਅਮ ਦੀ ਉਮਰ 15 ਸਾਲ ਸੀ ਜਦੋਂ ਕਿ ਹੈਰੀ 12 ਸਾਲ ਦੇ ਸਨ।
ਦੋਵਾਂ ਬ੍ਰਿਟਿਸ਼ ਰਾਜਕੁਮਾਰਾਂ ਨੇ ਕਿਹਾ ਹੈ ਕਿ ਮੌਤ ਦੇ 20 ਸਾਲ ਬਾਅਦ ਵੀ ਉਨ੍ਹਾਂ ਨੂੰ ਆਪਣੀ ਮਾਂ ਦੀ ਦਿਆਲਤਾ ਅਤੇ ਸਮਾਜਸੇਵਾ ਦੀਆਂ ਗੱਲਾਂ ਲੋਕਾਂ ਤੋਂ ਪਤਾ ਲੱਗਦੀਆਂ ਹਨ। ਜ਼ਾਹਿਰ ਹੈ ਕਿ ਉਨ੍ਹਾਂ ਨੇ ਕੁੱਝ ਅਜਿਹਾ ਕੀਤਾ ਹੋਵੇਗਾ ਜੋ ਲੋਕ ਮੌਤ ਦੇ 20 ਸਾਲ ਬਾਅਦ ਵੀ ਉਨ੍ਹਾਂ ਨੂੰ ਯਾਦ ਰੱਖੇ ਹੋਏ ਹਨ। ਸਾਡੇ ਲਈ ਇਹ ਦਿਲ ਨੂੰ ਛੂਹਣ ਵਾਲਾ ਹੈ। ਕੇਨਸਿੰਗਟਨ ਪੈਲੇਸ ਅਨੁਸਾਰ ਮੂਰਤੀ ਦੇ ਸੰਨ 2019 ਵਿਚ ਸਥਾਪਤ ਹੋਣ ਦੀ ਉਮੀਦ ਹੈ।
10 ਲੱਖ ਵਿਚ ਨੀਲਾਮ ਹੋਇਆ ਡਾਇਨਾ ਦਾ ਬੈਗ
1980 ਦੇ ਦਹਾਕੇ ਵਿਚ ਰਾਜਕੁਮਾਰੀ ਡਾਇਨਾ ਵੱਲੋਂ ਇਸਤੇਮਾਲ ਕੀਤਾ ਗਿਆ ਹੀਰਿਆਂ ਨਾਲ ਜੜਿਆ ਬੈਗ ਅਮਰੀਕਾ ਵਿਚ 15,186 ਡਾਲਰ (9.80 ਲੱਖ ਰੁਪਏ) ਵਿਚ ਨੀਲਾਮ ਹੋ ਗਿਆ। ਇਹ ਬੈਗ ਲੰਡਨ ਦੇ ਕੇਨਸਿੰਗਟਨ ਪੈਲੇਸ ਦੀ ਔਰਤ ਕਰਮਚਾਰੀ ਸ਼ੀਲਾ ਟਿਲੀ ਕੋਲ ਸੀ ਅਤੇ ਉਨ੍ਹਾਂ ਨੇ ਇਸ ਨੂੰ ਨੀਲਾਮੀ ਲਈ ਜਨਤਕ ਕੀਤਾ ਸੀ। ਸ਼ੀਲਾ ਪ੍ਰਿੰਸ ਚਾ‌ਰਲਸ ਅਤੇ ਰਾਜਕੁਮਾਰੀ ਡਾਇਨਾ ਦੀ ਸੇਵਾ ਵਿਚ ਸੀ। ਇਸ ਦੌਰਾਨ ਉਨ੍ਹਾਂ ਨੂੰ ਇਹ ਬੈਗ ਤੋਹਫੇ ਦੇ ਰੂਪ ਵਿਚ ਮਿਲਿਆ ਸੀ।


Related News