ਤੀਆਂ ਦੇ ਮੇਲੇ ਵਿਚ ਪੰਜਾਬਣ ਮੁਟਿਆਰਾਂ ਨੇ ਗਿੱਧੇ, ਭੰਗੜੇ ਨਾਲ ਪ੍ਰੋਗਰਾਮ ਨੂੰ ਲਗਾਏ ਚਾਰ ਚੰਨ

08/17/2017 1:10:49 PM

ਮਿਲਾਨ/ਇਟਲੀ— ਲੀਦੋ ਦੀ ਪਿੰਨੀ ਵਿਖੇ ਕਰਵਾਏ ਤੀਆਂ ਦੇ ਮੇਲੇ ਵਿਚ ਪੰਜਾਬਣ ਮੁਟਿਆਰਾ ਨੇ ਗਿੱਧੇ ਭੰਗੜੇ ਨਾਲ ਰੰਗ ਬਣਦਿਆਂ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਸਾਊਣ ਮਹੀਨੇ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਨ ਅਤੇ ਆਪਣੇ ਅਮੀਰ ਪੰਜਾਬੀ ਵਿਰਸੇ ਨੂੰ ਸਾਂਭਣ ਲਈ ਧੀਆਂ ਵੱਲੋਂ ਵੱਡਮੁੱਲਾ ਯੋਗਦਾਨ ਪਾਉਂਦਿਆਂ ਸੱਭਿਆਚਾਰ ਦੇ ਰੰਗ ਵਿਚ ਰੰਗੇ ਪ੍ਰੋਗਰਾਮ ਨੂੰ ਹਰ ਪੱਖ ਤੋਂ ਕਾਮਯਾਬ ਬਣਾਇਆ ਗਿਆ। ਤੀਆਂ ਦੇ ਮੇਲੇ ਨੂੰ ਕਰਵਾਉਣ ਲਈ ਨੌਜਵਾਨ ਸਭਾ ਲੀਦੋ ਦੀ ਪਿੰਨੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਸਲਾਨਾ ਪ੍ਰੋਗਰਾਮ ਵਿਚ ਬੱਚਿਆਂ ਵੱਲੋਂ ਵੱਖ-ਵੱਖ ਗੀਤਾਂ ਅਤੇ ਅਦਾਕਾਰੀ ਕਰਦਿਆਂ ਚੰਗੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਮੁਟਿਆਰਾਂ ਵੱਲੋਂ ਢੋਲ ਦੀ ਤਾਲ 'ਤੇ ਗਿੱਧੇ ਭੰਗੜੇ ਪਾਉਂਦਿਆਂ ਮਾਹੌਲ ਨੂੰ ਪੂਰੇ ਪੰਜਾਬੀ ਰੰਗ ਵਿਚ ਰੰਗਦਿਆਂ ਸਿਖਰ ਤੱਕ ਪਹੁੰਚਾਇਆ ਗਿਆ। ਧੀਆਂ ਧਿਆਣੀਆਂ ਵੱਲੋਂ ਵਿਦੇਸ਼ੀ ਧਰਤੀ 'ਤੇ ਪੰਜਾਬੀ ਰੰਗ ਵਿਚ ਰੰਗੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਗਿਆ।
ਪ੍ਰੋਗਰਾਮ ਦੀ ਸਮਾਪਤੀ ਮੌਕੇ ਉਘੇ ਖੇਡ ਪ੍ਰਮੋਟਰ ਪ੍ਰਮਿੰਦਰ ਸਿੰਘ ਨਿਰਵੈਲ, ਰਾਜਵਿੰਦਰ ਸਿੰਘ ਰਾਜਾ, ਜਰਨੈਲ ਸਿੰਘ, ਗੁਰਪਿੰਦਰ ਸਿੰਘ ਆਦਿ ਮੌਜੂਦ ਸਨ, ਜਿਨ੍ਹਾਂ ਦੀਆਂ ਅਪਾਰ ਕੋਸ਼ਿਸ਼ਾਂ ਸਦਕੇ ਮੇਲਾ ਨੇਪਰੇ ਚੜ੍ਹਿਆ।


Related News