ਅੱਤਵਾਦੀਆਂ ਨਾਲ ਨਜਿੱਠਣ ਲਈ ਚੀਨ ਨੇ ਬਣਾਈ 'ਲੇਜ਼ਰ ਗਨ'

10/13/2017 5:06:26 PM

ਬੀਜਿੰਗ (ਬਿਊਰੋ)— ਚੀਨ ਨੇ ਇਕ ਨਵੀਂ ਲੇਜ਼ਰ ਗਨ ਵਿਕਸਿਤ ਕੀਤੀ ਹੈ, ਜੋ ਇਕ ਸੈਕੰਡ ਵਿਚ 200 ਮੀਟਰ ਦਾ ਨਿਸ਼ਾਨਾ ਲਗਾਉਣ ਵਿਚ ਸਮਰੱਥ ਹੈ। ਇਸ ਦੀ ਵਰਤੋਂ ਅੱਤਵਾਦ ਵਿਰੋਧੀ ਮੁਹਿੰੰਮਾਂ ਲਈ ਕੀਤੀ ਜਾਵੇਗੀ। ਚੀਨ ਦੇ ਹੁਨਾਨ ਸੂਬੇ ਵਿਚ ਹਾਲ ਹੀ ਵਿਚ ਇਕ ਅਭਿਆਸ ਦੌਰਾਨ ਇਸ ਬੰਦੂਕ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਬੰਦੂਕ ਵਿਚ ਨਿਸ਼ਾਨਾ ਲਗਾਉਣ ਲਈ ਇਕ ਹੈਂਡਸੈੱਟ ਹੈ ਅਤੇ ਇਕ ਬੈਕ ਪੈਕ ਹੈ, ਜਿਸ ਵਿਚ ਇਸ ਨੂੰ ਚਲਾਉਣ ਸੰਬੰਧੀ ਉਪਕਰਣ ਹਨ।
ਚਾਈਨਾ ਏਰੋਸਪੇਸ ਸਾਇੰਸ ਐਂਡ ਇੰਡਸਟਰੀ ਕਾਰਪੋਰੇਸ਼ਨ (ਸੀ. ਏ. ਐੱਸ. ਆਈ. ਸੀ.) ਨਾਲ ਸੰਬੰਧਿਤ ਹੋਂਗਫੇਂਗ ਨੇ ਇਸ ਬੰਦੂਕ ਦਾ ਪ੍ਰਦਰਸ਼ਨ ਕੀਤਾ। ਇਹ ਬੰਦੂਕ ਹੋਰ ਹਥਿਆਰਾਂ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਅਤੇ ਸਹੀ ਨਿਸ਼ਾਨਾ ਲਗਾਉਣ ਵਿਚ ਸਮਰੱਥ ਹੈ। ਇਸ ਬੰਦੂਕ ਦਾ ਵਿਕਾਸ ਕਰਨ ਵਾਲੇ ਇੰਜੀਨੀਅਰਾਂ ਵਿਚ ਸ਼ਾਮਲ ਰਹੇ ਯਾਨ ਆਜਹੇ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਇਸ ਬੰਦੂਕ ਨੂੰ ਚਲਾਉਣ ਦੌਰਾਨ ਇਹ ਆਵਾਜ ਨਹੀਂ ਕਰਦੀ ਅਤੇ ਇਸ ਵਿਚੋਂ ਰੋਸ਼ਨੀ ਨਹੀਂ ਨਿਕਲਦੀ ਹੈ। ਯਾਨ ਨੇ ਕਿਹਾ ਕਿ ਇਸ ਬੰਦੂਕ ਨੂੰ ਚਲਾਉਣਾ ਸੌਖਾ ਹੈ।


Related News