ਤੂਫਾਨ ਨੇ ਉੱਤਰੀ ਇਟਲੀ ਵਿਚ ਮਚਾਈ ਤਬਾਹੀ, 3 ਲੋਕਾਂ ਦੀ ਮੌਤ

08/07/2017 4:01:46 PM

ਰੋਮ— ਲੰਬੇ ਸਮੇਂ ਤੋਂ ਲੂ ਦੀ ਮਾਰ ਝੱਲ ਰਹੇ ਉੱਤਰੀ ਇਟਲੀ ਵਿਚ ਭਿਆਨਕ ਤੂਫਾਨ ਨੇ ਭਾਰੀ ਤਬਾਹੀ ਕੀਤੀ ਅਤੇ ਤੂਫਾਨ ਕਾਰਨ ਹੋਏ ਹਾਦਸਿਆਂ ਵਿਚ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਬੈਲਜੀਅਮ ਦਾ 41 ਸਾਲ ਦਾ ਇਕ ਵਿਅਕਤੀ ਸ਼ਾਮਲ ਹੈ। ਇਸ ਵਿਅਕਤੀ ਦੀ ਮੌਤ ਪੂਰਬੀ-ਉੱਤਰੀ ਫਰੁਲੀ ਦੇ ਟ੍ਰੈਮੋਂਟਿਨਾ ਘਾਟੀ ਵਿਚ ਰੇਨਬੋ ਗੈਦਰਿੰਗ ਨਾਂ ਦੇ ਕਾਊਂਟਰ-ਕਲਚਰਲ ਵਿਚ ਗਰਮੀ ਤੋਂ ਬਚਣ ਲਈ ਬਣਾਏ ਗਏ ਕੈਂਪ 'ਤੇ ਇਕ ਰੁੱਖ ਡਿੱਗ ਜਾਣ ਨਾਲ ਹੋਈ। 
ਡੋਲੋਮਾਈਟਸ ਵਿਚ ਮਾਰਜੀਆ ਤਿਉਹਾਰ ਦੌਰਾਨ ਤੇਜ਼ ਹਵਾਵਾਂ ਕਾਰਨ ਇਕ ਹੋਰ ਰੁੱਖ ਉੱਖੜ ਕੇ ਡਿੱਗ ਗਿਆ, ਜਿਸ ਨਾਲ 1 ਹੋਰ ਵਿਅਕਤੀ ਦੀ ਮੌਤ ਹੋ ਗਈ। ਉਸੇ ਖੇਤਰ ਦੇ ਮਾਰਮੋਲਾਦਾ ਵਿਚ ਪਹਾੜੀ ਰਸਤੇ 'ਤੇ ਆਸਮਾਨੀ ਬਿਜਲੀ ਦੀ ਲਪੇਟ ਵਿਚ ਆਉਣ ਨਾਲ ਇਕ ਯਾਤਰੀ ਦੀ ਮੌਤ ਹੋ ਗਈ। ਸਕੀਇੰਗ ਲਈ ਮਸ਼ਹੂਰ ਸੈਲਾਨੀ ਸਥਾਨ ਕੋਰਟੀਨਾ ਡੀ. ਐੱਮ. ਪੇਜੋ ਦੇ ਬਾਹਰੀ ਖੇਤਰ ਵਿਚ ਕਲ ਮੌਸਮ ਖਰਾਬ ਹੋਣ ਕਾਰਨ ਹੋਏ ਹਾਦਸੇ ਵਿਚ 1 ਔਰਤ ਦੀ ਮੌਤ ਹੋ ਗਈ। ਵੀਰਵਾਰ ਨੂੰ ਮੱਧ ਅਤੇ ਦੱਖਣੀ ਇਟਲੀ ਵਿਚ ਲੂ ਅਤੇ ਕਈ ਹਫਤਿਆਂ ਤੱਕ ਸੋਕੇ ਕਾਰਨ ਜੰਗਲ ਵਿਚ ਲੱਗੀ ਅੱਗ ਦੀ ਲਪੇਟ ਵਿਚ ਆਉਣ ਨਾਲ 2 ਬਜ਼ੁਰਗਾਂ ਦੀ ਮੌਤ ਹੋ ਗਈ ਸੀ।


Related News