ਟਰੰਪ ਦੀ ਹੱਤਿਆ ਦਾ ਸੁਝਾਅ ਦੇ ਕੇ ਵਿਵਾਦਾਂ ''ਚ ਫਸੇ ਡੇਪ

06/24/2017 4:14:45 PM

ਲੰਡਨ — ਕਿਸੇ ਅਦਾਕਾਰ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਕੀਤੇ ਜਾਣ ਦਾ ਸੁਝਾਅ ਦੇ ਕੇ ਹਾਲੀਵੁੱਡ ਸਟਾਰ ਜੌਨੀ ਡੇਪ ਵਿਵਾਦਾਂ 'ਚ ਫਸ ਗਏ ਹਨ। ਇਕ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਡੇਪ ਨੇ ਭੀੜ ਤੋਂ ਸਵਾਲ ਕੀਤਾ, ''ਕਿਸੇ ਅਦਾਕਾਰ ਨੇ ਆਖਰੀ ਵਾਰ ਕਿਸੇ ਰਾਸ਼ਟਰਪਤੀ ਦੀ ਹੱਤਿਆ ਕਦੋਂ ਕੀਤੀ ਸੀ? ਉਨ੍ਹਾਂ ਦੇ ਇਸ ਸਵਾਲ ਨੂੰ ਸਾਲ 1865 'ਚ ਅਦਾਕਾਰ ਜਾਨ ਵਿਕਲਸ ਬੂਥ ਵੱਲੋਂ ਇਬਰਾਹਿਮ ਲਿੰਕਨ ਦੀ ਹੱਤਿਆ ਦੇ ਸੰਦਰਭ 'ਚ ਦੇਖਿਆ ਜਾ ਸਕਦਾ ਹੈ। ਡੇਪ (54) ਨੇ ਗਲੈਸਟੋਨਬਿਊਰੀ ਸੰਗੀਤ ਦੇ ਪ੍ਰੋਗਰਾਮ ਦੇ ਦੌਰਾਨ ਇਹ ਟਿੱਪਣੀ ਕੀਤੀ। ਅਭਿਨੇਤਾ ਨੇ ਇਸ ਬਿਆਨ 'ਤੇ ਵਿਵਾਦ ਸ਼ੁਰੂ ਹੋ ਗਿਆ ਅਤੇ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਉਨ੍ਹਾਂ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਦੀ ਗੱਲ ਕਹੀ ਹੈ।


Related News