ਡਿਲੀਵਰੀ ਤੋਂ ਕੁਝ ਘੰਟੇ ਪਹਿਲਾਂ ਹੀ ਇਸ ਕੁੜੀ ਨੂੰ ਪਤਾ ਲੱਗੀ ਇਹ ਸੱਚਾਈ, ਨਾ ਹੋਇਆ ਯਕੀਨ (ਤਸਵੀਰਾਂ)

10/17/2017 11:23:31 AM

ਯੌਰਕਸ਼ਾਇਰ/ਇੰਗਲੈਂਡ(ਬਿਊਰੋ)— ਗਰਭ-ਅਵਸਥਾ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਮਾਂ ਹੁੰਦਾ ਹੈ। 9 ਮਹੀਨੇ ਤੱਕ ਔਰਤ ਆਪਣੇ ਅੰਦਰ ਇਕ ਨਵੀਂ ਜ਼ਿੰਦਗੀ ਨੂੰ ਪਾਲਦੀ ਹੈ। ਉਂਝ ਤਾਂ ਗਰਭਵਤੀ ਹੋਣ ਦਾ ਪਤਾ ਸ਼ੁਰੂਆਤੀ 3 ਮਹੀਨਿਆਂ ਵਿਚ ਹੀ ਪਤਾ ਲੱਗ ਜਾਂਦਾ ਹੈ ਪਰ ਇਕ ਕੁੜੀ ਨੂੰ ਉਸ ਦੇ ਗਰਭਵਤੀ ਹੋਣ ਦਾ ਪਤਾ ਬੱਚਾ ਡਿਲੀਵਰੀ ਕਰਨ ਤੋਂ 4 ਘੰਟੇ ਪਹਿਲਾਂ ਹੀ ਪਤਾ ਲੱਗਾ। ਇਹ ਘਟਨਾ ਆਪਣੇ ਆਪ ਵਿਚ ਅਜੀਬ ਹੈ ਕਿਉਂਕਿ ਪ੍ਰੈਗਨੈਂਸੀ ਦਾ ਪਤਾ ਤਾਂ ਮਾਂ ਨੂੰ ਕੀ, ਆਂਢ-ਗੁਆਂਢ ਦੇ ਲੋਕਾਂ ਨੂੰ ਵੀ ਲੱਗ ਜਾਂਦਾ ਹੈ।
ਕਈ ਦਿਨਾਂ ਤੋਂ ਹੋ ਰਹੀ ਸੀ ਪ੍ਰੇਸ਼ਾਨੀ
19 ਸਾਲ ਦੀ ਕਾਨੀ ਵਿੱਟਨ ਨੂੰ ਕਾਫੀ ਦਿਨਾਂ ਤੋਂ ਪ੍ਰੇਸ਼ਾਨੀ ਹੋ ਰਹੀ ਸੀ। ਕਦੇ ਸਿਰ ਦਰਦ, ਕਦੇ ਕਮਰ ਵਿਚ ਦਰਦ। ਇਕ ਦਿਨ ਜਦੋਂ ਉਨ੍ਹਾਂ ਨੂੰ ਤੇਜ਼ ਦਰਦ ਉਠਿਆ ਤਾਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਲੈ ਕੇ ਹਸਪਤਾਲ ਪਹੁੰਚੀ। ਕਾਨੀ ਦਾ ਦਰਦ ਅਸਹਿਣਯੋਗ ਹੁੰਦਾ ਜਾ ਰਿਹਾ ਸੀ। ਹਸਪਤਾਲ ਵਿਚ ਡਾਕਟਰਾਂ ਨੇ ਕਾਨੀ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਅਤੇ ਉਨ੍ਹਾਂ ਦੇ ਬਲੈਡਰ ਨੂੰ ਚੈਕ ਕੀਤਾ। ਡਾਕਟਰਾਂ ਨੂੰ ਲੱਗ ਰਿਹਾ ਸੀ ਕਿ ਕਾਨੀ ਨੂੰ ਕੋਈ ਇਨਫੈਕਸ਼ਨ ਹੋ ਗਿਆ ਹੈ ਜਿਸ ਕਾਰਨ ਉਨ੍ਹਾਂ ਦੀ ਇਹ ਹਾਲਤ ਹੋ ਗਈ ਹੈ।
ਕਾਨੀ ਦੀ ਹਾਲਤ ਦੇਖ ਡਾਕਟਰ ਵੀ ਹੈਰਾਨ
ਡਾਕਟਰਾਂ ਨੇ ਜਦੋਂ ਕਾਨੀ ਦਾ ਬਲੈਡਰ ਚੈਕ ਕੀਤਾ ਉਦੋਂ ਜਾ ਕੇ ਖੁਲਾਸਾ ਹੋਇਆ ਦੀ ਕਾਨੀ ਗਰਭਵਤੀ ਹੈ। ਡਾਕਟਰ ਅਤੇ ਕਾਨੀ, ਦੋਵੇਂ ਹੀ ਬੱਚੇ ਦੀ ਧੜਕਨ ਸੁਣ ਕੇ ਹੈਰਾਨ ਰਹਿ ਗਏ। ਕਾਨੀ ਨੂੰ ਭਰੋਸਾ ਹੀ ਨਹੀਂ ਹੋਇਆ ਕਿ ਉਹ ਗਰਭਵਤੀ ਹੈ। ਉਨ੍ਹਾਂ ਨੂੰ ਲੱਗਾ ਕਿ ਇਹ ਸ਼ੁਰੂਆਤੀ ਦੇ ਕੁੱਝ ਮਹੀਨੇ ਹੋ ਸਕਦੇ ਹੈ ਪਰ ਜਦੋਂ ਡਾਕਟਰ ਨੇ ਦੱਸਿਆ ਕਿ ਉਹ ਲੇਬਰ ਵਿਚ ਹੈ, ਉਦੋਂ ਤਾਂ ਕਾਨੀ ਦੇ ਹੋਸ਼ ਹੀ ਉੱਡ ਗਏ। ਕਾਨੀ ਨੂੰ ਤੁਰੰਤ ਡਿਲੀਵਰੀ ਰੂਮ ਵਿਚ ਲਿਜਾਇਆ ਗਿਆ ਜਿੱਥੇ 4 ਘੰਟੇ ਬਾਅਦ ਉਨ੍ਹਾਂ ਨੇ ਇਕ ਬੇਟੇ ਨੂੰ ਜਨਮ ਦਿੱਤਾ।
'9 ਮਹੀਨਿਆਂ ਵਿਚ ਇਕ ਵਾਰ ਵੀ ਨਹੀਂ ਲੱਗਾ ਮੈਂ ਗਰਭਵਤੀ ਹਾਂ'
ਕਾਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ 9 ਮਹੀਨਿਆਂ ਵਿਚ ਨਾ ਦਰਦ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਪੇਟ ਬਾਹਰ ਆਇਆ। ਇਹ ਕਾਫ਼ੀ ਹੈਰਾਨ ਕਰਨ ਵਾਲਾ ਹੈ ਕਿਉਂਕਿ ਗਰਭਵਤੀ ਹੋਣ ਦੇ ਲੱਛਣ ਆਸਾਨੀ ਨਾਲ ਦਿਸ ਜਾਂਦੇ ਹਨ। ਕਾਨੀ ਨੂੰ ਅਜਿਹਾ ਕੁੱਝ ਵੀ ਮਹਿਸੂਸ ਨਹੀਂ ਹੋਇਆ। ਉਨ੍ਹਾਂ ਨੂੰ ਲੱਗਾ ਹੀ ਨਹੀਂ ਕਿ ਉਨ੍ਹਾਂ ਅੰਦਰ ਇਕ ਜ਼ਿੰਦਗੀ ਪਲ ਰਹੀ ਹੈ। ਇਸ ਦੌਰਾਨ ਉਹ ਜਿਮ ਵੀ ਗਈ ਅਤੇ ਡਰਿੰਕ ਵੀ ਕੀਤੀ। ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪ੍ਰੇਮੀ ਦੀ ਉਮਰ 19 ਸਾਲ ਹੈ। ਦੋਵਾਂ ਨੇ ਹੁਣ ਆਪਣੀ ਫੈਮਿਲੀ ਸ਼ੁਰੂ ਕਰਨ ਦਾ ਤੈਅ ਕੀਤਾ ਹੈ।


Related News