ਇਕ ਬੀਮਾਰੀ ਕਾਰਨ ਗਵਾ ਬੈਠੀ ਸੀ ਹੱਥ-ਪੈਰ, ਹੁਣ ਬਣੀ ਯੂ-ਟਿਊਬ ਸੈਨਸੇਸ਼ਨ(ਤਸਵੀਰਾਂ)

10/18/2017 5:36:33 PM

ਲੰਡਨ (ਬਿਊਰੋ)— ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਹਿੰਮਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਉਹ ਜ਼ਿੰਦਗੀ ਵਿਚ ਕੋਈ ਨਾ ਕੋਈ ਮੁਕਾਮ ਹਾਸਲ ਕਰ ਹੀ ਲੈਂਦੇ ਹਨ। ਹਿੰਮਤ ਦੀ ਇਕ ਅਜਿਹੀ ਮਿਸਾਲ ਇੰਗਲੈਂਡ ਦੀ ਇਕ 14 ਸਾਲਾ ਲੜਕੀ ਨੇ ਪੇਸ਼ ਕੀਤੀ ਹੈ, ਜਿਸ ਦੇ ਹੱਥ-ਪੈਰ ਇਕ ਬੀਮਾਰੀ ਕਾਰਨ ਨਹੀਂ ਰਹੇ ਸਨ। ਉਸ ਨੇ ਮੁਸ਼ਕਲਾਂ ਦਾ ਸਾਹਮਣਾ ਹਿੰਮਤ ਨਾਲ ਕੀਤਾ ਅਤੇ ਅੱਜ ਉਹ ਯੂ-ਟਿਊਬ 'ਤੇ ਮੇਕਅੱਪ ਕਰਨਾ ਸਿਖਾਉਂਦੀ ਹੈ।
ਇਨਫੈਕਸ਼ਨ ਕਾਰਨ ਹੋਇਆ ਇਹ ਹਾਲ
ਇੱਜੀ ਵੇਲ ਜਦੋਂ 7 ਸਾਲ ਦੀ ਸੀ, ਉਸ ਨੂੰ ਮੇਨਿਨਜਾਇਟਿਸ ਇਨਫੈਕਸ਼ਨ ਹੋ ਗਿਆ ਸੀ। ਜਦੋਂ ਇੱਜੀ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਉਸ ਦੀ ਹਾਲਤ ਬਹੁਤ ਖਰਾਬ ਹੈ ਅਤੇ ਉਸ ਕੋਲ ਸਿਰਫ 4 ਘੰਟੇ ਬਚੇ ਹਨ। ਮਾਤਾ-ਪਿਤਾ ਦੇ ਕਹਿਣ 'ਤੇ ਡਾਕਟਰ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਹੌਲੀ-ਹੌਲੀ ਉਸ ਦੀ ਹਾਲਤ ਵਿਚ ਸੁਧਾਰ ਤਾਂ ਹੋ ਗਿਆ ਪਰ ਇਨਫੈਕਸ਼ਨ ਨੂੰ ਠੀਕ ਕਰਨ ਲਈ ਉਸ ਦੇ ਹੱਥ-ਪੈਰ ਕੱਟਣੇ ਪਏ।
ਬਣੀ ਯੂ-ਟਿਊਬ ਸੈਨਸੇਸ਼ਨ
ਜਦੋਂ ਇੱਜੀ ਘਰ ਆਈ ਤਾਂ ਉਹ ਹਰ ਚੀਜ਼ ਕਰਨਾ ਚਾਹੁੰਦੀ ਸੀ, ਜੋ ਨੌਰਮਲ ਬੱਚੇ ਕਰਦੇ ਹਨ। ਉਹ ਹੌਲੀ-ਹੌਲੀ ਮੇਕਅੱਪ ਕਰਨ ਲੱਗੀ ਅਤੇ ਇਸ ਕੰਮ ਵਿਚ ਮਾਹਰ ਹੋ ਗਈ। ਇੱਜੀ ਦੇ ਦਾਦਾ ਜੀ ਨੇ ਉਸ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਉਹ ਦੁਨੀਆ ਨੂੰ ਮੇਕਅੱਪ ਕਰਨਾ ਸਿਖਾ ਸਕਦੀ ਹੈ। ਇਸ ਗੱਲ ਤੋਂ ਪ੍ਰੇਰਿਤ ਹੋ ਕੇ ਉਸ ਨੇ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ। ਅੱਜ ਦੁਨੀਆ ਭਰ ਦੇ ਲੋਕ ਇੱਜੀ ਨੂੰ ਮੈਸੇਜ ਭੇਜ ਕੇ ਮੇਕਅੱਪ ਦੇ ਆਈਡਿਆ ਲੈਂਦੇ ਹਨ


Related News