ਪੰਜਾਬੀ ਐੱਮ. ਪੀ. ਦੀਪਕ ਦਾ ਕੈਨੇਡਾ ਨਾਲ ਹੈ ਗੂੜ੍ਹਾ ਨਾਤਾ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ

10/23/2017 7:11:46 PM

ਟੋਰਾਂਟੋ (ਬਿਊਰੋ)— ਕੈਨੇਡਾ ਵਿਚ 21 ਪੰਜਾਬੀ ਐੱਮ. ਪੀ. ਹਨ ਪਰ ਦੀਪਕ ਓਬਰਾਏ ਲੰਬੇ ਸਮੇਂ ਤੋਂ ਕੈਨੇਡੀਅਨ ਐੱਮ. ਪੀ. ਦੇ ਰੂਪ 'ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹ ਸਾਲ 1997 ਤੋਂ ਕੈਲਗਰੀ ਵਿਚ 7 ਵਾਰ ਚੁਣੇ ਗਏ ਹਨ। ਦੀਪਕ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੈ ਕਿ ਉਹ ਸਾਲ 2006 ਤੋਂ 2015 ਤੱਕ ਕੈਨੇਡਾ ਦੀ ਸੰਸਦ ਵਿਚ ਵਿਦੇਸ਼ੀ ਮਾਮਲਿਆਂ ਦੇ ਸੈਕਟਰੀ ਦੇ ਰੂਪ ਵਿਚ ਸੇਵਾਵਾਂ ਦਿੰਦੇ ਰਹੇ ਹਨ। ਦੀਪਕ ਉਹ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਸਾਲ 1998 ਵਿਚ ਪੱਛਮੀ ਦੁਨੀਆ ਦੀ ਸੰਸਦ ਵਿਚ ਦੀਵਾਲੀ ਮਨਾਉਣ ਦੀ ਸ਼ੁਰੂਆਤ ਕੀਤੀ। ਦੀਪਕ ਨੂੰ ਸਾਲ 2009 ਵਿਚ ਭਾਰਤ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਸਨਮਾਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਦੀਪਕ ਨੇ ਦੱਸਿਆ,''ਇਸ ਸਾਲ ਦੀਵਾਲੀ ਦੇ ਮੌਕੇ 'ਤੇ ਭਾਰਤ ਅਤੇ ਕੈਨੇਡਾ ਨੇ ਸਾਂਝੇ ਤੌਰ 'ਤੇ ਦੀਵਾਲੀ ਸਟੈਂਪਸ (ਡਾਕ ਟਿਕਟਾਂ) ਜਾਰੀ ਕੀਤੀਆਂ।''
ਦੀਪਕ ਨੇ ਇਸ ਦੇ ਨਾਲ ਕੈਨੇਡਾ ਦੀ ਸਿਆਸਤ 'ਚ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਚੁਣੇ ਗਏ ਜਗਮੀਤ ਸਿੰਘ ਦੀ ਵੀ ਗੱਲ ਕੀਤੀ। ਇਸ ਤੋਂ ਇਲਾਵਾ ਦੀਪਕ ਨੇ ਖੁਦ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਜਨਮ ਲਾਹੌਰ ਵਿਚ ਹੋਇਆ ਅਤੇ ਵਿਆਹ 1947 'ਚ ਹੋਇਆ ਅਤੇ ਉਹ ਬਾਅਦ 'ਚ ਤਜ਼ਾਕਿਸਤਾਨ ਚੱਲੇ ਗਏ, ਜਿੱਥੇ ਉਨ੍ਹਾਂ ਜਨਮ ਹੋਇਆ। ਮੇਰੇ ਘਰ 'ਚ ਪੰਜਾਬੀ ਬੋਲੀ ਜਾਂਦੀ ਹੈ। ਮੈਂ ਭਾਰਤ 'ਚ 3 ਸਾਲ ਕਾਲਜ ਦੀ ਪੜ੍ਹਾਈ ਕੀਤੀ, ਉਸ ਸਮੇਂ ਮੇਰੀ ਉਮਰ 17 ਸਾਲ ਸੀ। ਉਨ੍ਹਾਂ ਦੱਸਿਆ ਕਿ ਸਾਡੇ ਰਿਸ਼ਤੇਦਾਰ ਚੰਡੀਗੜ੍ਹ ਵਿਚ ਰਹਿੰਦੇ ਹਨ, ਜਿਸ ਕਾਰਨ ਸਾਡਾ ਭਾਰਤ ਨਾਲ ਗੂੜ੍ਹਾ ਰਿਸ਼ਤਾ ਹੈ। ਦੀਪਕ ਨੇ ਦੱਸਿਆ ਕਿ ਉਹ ਇਕ ਕੋਰਸ ਲਈ ਲੰਡਨ ਵੀ ਗਏ ਅਤੇ 1977 'ਚ ਉਹ ਕੈਨੇਡਾ ਆਏ, ਜਿੱਥੇ ਉਹ ਕੈਲਗਰੀ 'ਚ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਹੌਲੀ-ਹੌਲੀ ਉਹ ਸਿਆਸਤ ਨਾਲ ਜੁੜੇ ਅਤੇ 1997 'ਚ ਐੱਮ. ਪੀ. ਦੇ ਤੌਰ 'ਤੇ ਰੀ-ਫਾਰਮ ਪਾਰਟੀ 'ਚ ਸ਼ਾਮਲ ਹੋਏ। ਚੋਣਾਂ ਜਿੱਤਣ ਤੋਂ ਬਾਅਦ ਉਹ ਐੱਮ. ਪੀ. ਚੁਣੇ ਗਏ।


Related News