ਰੂਸ ''ਚ 1 ਮਹੀਨੇ ਤੋਂ ਜ਼ਿਆਦਾ ਸਮਾਂ ਰੁੱਕਣ ''ਤੇ ਤਸਵੀਰ ਅਤੇ ਫਿੰਗਰਪ੍ਰਿੰਟ ਦੇਣੇ ਜ਼ਰੂਰੀ

12/12/2017 10:50:44 AM

ਮਾਸਕੋ (ਬਿਊਰੋ)— ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਸਰਕਾਰ ਵੱਲੋਂ ਲਏ ਇਕ ਫੈਸਲੇ ਦੀ ਜਾਣਕਾਰੀ ਦਿੱਤੀ। ਇਸ ਫੈਸਲੇ ਮੁਤਾਬਕ ਰੂਸ ਵਿਚ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਲਈ ਆਉਣ ਵਾਲੇ ਸਾਰੇ ਵਿਦੇਸ਼ੀਆਂ ਦੀ ਤਸਵੀਰ ਅਤੇ ਉਂਗਲਾਂ ਦੀ ਛਾਪ ਨੂੰ ਜ਼ਰੂਰੀ ਕੀਤਾ ਗਿਆ ਹੈ। ਮੰਤਰਾਲੇ ਨੇ ਹਾਲਾਂਕਿ ਇਹ ਵੀ ਸਪੱਸ਼ਟ ਕੀਤਾ ਕਿ ਇਸ ਨਾਲ ਜੁੜਿਆ ਇਕ ਬਿੱਲ ਸੰਸਦ ਵਿਚ ਪੈਡਿੰਗ ਹੈ।
ਇਸ ਡਰਾਫਟ ਬਿੱਲ ਦਾ ਉਦੇਸ਼ ਦੇਸ਼ ਵਿਚ ਕੁਝ ਸਮੇਂ ਲਈ ਆਉਣ ਵਾਲੇ ਵਿਦੇਸ਼ੀਆਂ ਦੇ ਬਾਰੇ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਇੱਕਠੀ ਕਰਨਾ ਹੈ ਕਿਉਂਕਿ ਇੰਨੇ ਘੱਟ ਸਮੇਂ ਲਈ ਵੀਜ਼ਾ ਦੀ ਲੋੜ ਨਹੀਂ ਪੈਂਦੀ। ਇਸ ਤਰੀਕੇ ਨਾਲ ਉਨ੍ਹਾਂ ਲੋਕਾਂ ਦਾ ਵੀ ਪਤਾ ਚੱਲ ਸਕੇਗਾ, ਜਿਨ੍ਹਾਂ ਦੇ ਪ੍ਰਵੇਸ਼ 'ਤੇ ਪਾਬੰਦੀ ਲਗਾਈ ਲਗਾਈ ਗਈ ਹੈ। ਇਹ ਪ੍ਰਕਿਰਿਆਿ 1 ਜੁਲਾਈ 2019 ਤੋਂ ਲਾਗੂ ਕੀਤੀ ਜਾਵੇਗੀ। ਦੱਸਿਆ ਗਿਆ ਹੈ ਕਿ ਜੇ ਕੋਈ ਵਿਦੇਸ਼ੀ ਰੂਸ ਵਿਚ ਬਿਨਾ ਵੀਜ਼ਾ 30 ਦਿਨਾਂ ਲਈ ਆਉਂਦਾ ਹੈ ਤਾਂ ਪ੍ਰਵੇਸ਼ ਤੋਂ ਲੈ ਕੇ 30 ਦਿਨਾਂ ਦਾ ਸਮਾਂ ਖਤਮ ਹੋਣ ਮਗਰੋਂ ਅਗਲੇ ਸੱਤ ਦਿਨਾਂ ਤੱਕ ਉਸ ਨੂੰ ਗ੍ਰਹਿ ਮੰਤਰਾਲੇ ਨੂੰ ਇਸ ਦੀ ਜਾਣਕਾਰੀ ਦੇਣੀ ਹੋਵੇਗੀ।


Related News