ਸਿਡਨੀ ਵਿਚ ਤੇਜ਼ ਹਵਾਵਾਂ ਦਾ ਕਹਿਰ, 2 ਜ਼ਖਮੀ

08/18/2017 1:16:35 PM

ਸਿਡਨੀ— ਸਿਡਨੀ ਵਿਚ ਤੇਜ਼ ਹਵਾਵਾਂ ਦਾ ਕਹਿਰ ਜਾਰੀ ਹੈ, ਜਿਸ ਕਾਰਨ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਰੇਲਵੇ ਸਟੇਸ਼ਨ 'ਤੇ ਇਕ ਇਮਾਰਤ 'ਤੇ ਧਾਤ ਪੈਨਲ ਦੇ ਟੁਕੱੜੇ ਡਿੱਗਣ ਕਾਰਨ ਦੋ ਲੋਕ ਜ਼ਖਮੀ ਹੋ ਗਏ ਅਤੇ ਇਸ ਦੇ ਨਾਲ ਹੀ ਸਿਡਨੀ ਦੇ ਸੀ. ਬੀ. ਡੀ. ਵਿਚ ਪੈਦਲ ਚੱਲਣ ਵਾਲੇ ਰਸਤੇ 'ਤੇ ਤੇਜ਼ ਹਵਾਵਾਂ ਚੱਲੀਆਂ। ਸਿਡਨੀ ਹਾਰਬਰ ਵਿਚ ਤੇਜ਼ ਹਵਾਵਾਂ ਦੀ ਗਤੀ 90 ਕਿਲੋਮੀਟਰ ਪ੍ਰਤੀ ਘੰਟਾ ਤੋਂ 106 ਕਿਲੋਮੀਟਰ ਪ੍ਰਤੀ ਘੰਟਾ ਰਿਕਾਰਡ ਕੀਤੀ ਗਈ। ਇਨ੍ਹਾਂ ਹਵਾਵਾਂ ਨੇ ਸ਼ਹਿਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਅਤੇ ਖਾਸ ਕਰਕੇ ਪੂਰਬੀ ਸਾਊਥ ਵੇਲਜ਼ ਵਿਚ। 
ਇਨ੍ਹਾਂ ਹਵਾਵਾਂ ਕਾਰਨ ਰੁੱਖ ਝੁੱਕ ਗਏ, ਇਮਾਰਤਾਂ ਦੀਆਂ ਛੱਤਾਂ ਹਿੱਲਣ ਲੱਗੀਆਂ ਅਤੇ ਸੜਕਾਂ ਅਤੇ ਹਵਾਈ ਆਵਾਜਾਈ ਵਿਚ ਰੁਕਾਵਟ ਆਈ। ਸਿਡਨੀ ਹਵਾਈ ਅੱਡੇ 'ਤੇ 100 ਦੇ ਲੱਗਭਗ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। 
ਪੈਦਲ ਚੱਲਣ ਵਾਲਿਆਂ ਨੂੰ ਇਸ ਖੇਤਰ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਐਮਰਜੈਂਸੀ ਕਰਮਚਾਰੀਆਂ ਨੇ ਸ਼ਹਿਰ ਦੇ ਦੱਖਣ ਵਿਚ ਕਰੀਮਨੁਲਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ 22,000 ਗਾਹਕਾਂ ਲਈ ਬਿਜਲੀ ਦੀ ਸਪਲਾਈ ਬਹਾਲ ਕਰ ਦਿੱਤੀ ਹੈ। ਤੇਜ਼ ਹਵਾਵਾਂ ਬੀਤੇ ਤਿੰਨ ਦਿਨਾਂ ਤੋਂ ਸਿਡਨੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਪ੍ਰਭਾਵਿਤ ਹੋਣ ਵਾਲੇ ਇਲਾਕੇ ਨਿਊਕੈਸਲ, ਗੋਸਫੋਰਡ, ਸਿਡਨੀ, ਵੋਲੋਗੋਂਗ, ਨੌਰਾ, ਬਿਟਮਾਸ ਬੇ ਅਤੇ ਗੌਲਬਰਨ ਹਨ।


Related News