ਕ੍ਰਿਕਟ ਦੇ ਮੈਦਾਨ ''ਤੇ ਹੋਇਆ ਵੱਡਾ ਹਾਦਸਾ, ਬਾਊਂਸਰ ਲੱਗਣ ਨਾਲ ਪਿੱਚ ''ਤੇ ਹੀ ਗਈ ਕ੍ਰਿਕਟਰ ਦੀ ਜਾਨ

08/16/2017 4:26:51 PM

ਕਰਾਚੀ— ਕ੍ਰਿਕਟ ਦੇ ਮੈਦਾਨ 'ਤੇ ਇਕ ਵਾਰ ਫਿਰ ਵੱਡਾ ਹਾਦਸਾ ਹੋ ਗਿਆ ਅਤੇ ਇਕ ਵਾਰ ਫਿਰ ਇਕ ਖਿਡਾਰੀ ਨੂੰ ਆਪਣੀ ਜਾਨ ਗਆਉਣੀ ਪਈ। ਇਸ ਵਾਰ ਇਹ ਹਾਦਸਾ ਹੋਇਆ ਹੈ ਪਾਕਿਸਤਾਨ 'ਚ। ਪਾਕਿਸਤਾਨ ਦੇ ਕਲੱਬ ਕ੍ਰਿਕਟ ਮੈਚ 'ਚ ਖੇਡਦੇ ਹੋਏ ਜ਼ੁਬੇਰ ਅਹਿਮਦ ਨੂੰ ਆਪਣੀ ਜਾਨ ਗੁਆਉਣੀ ਪੈ ਗਈ। ਮੈਚ ਦੇ ਦੌਰਾਨ ਸਿਰ 'ਤੇ ਗੇਂਦ ਲੱਗਣ ਨਾਲ ਜ਼ੁਬੇਰ ਦੀ ਮੌਤ ਹੋ ਗਈ। ਇਸ ਯੁਵਾ ਬੱਲੇਬਾਜ਼ ਨੇ ਮੈਚ 'ਚ ਬੱਲੇਬਾਜ਼ੀ ਕਰਦੇ ਹੋਏ ਹੈਲਮੇਟ ਨਹੀਂ ਪਾਇਆ ਸੀ ਅਤੇ ਇਸ ਦੀ ਕੀਮਤ ਇਸ ਯੁਵਾ ਖਿਡਾਰੀ ਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਚੁਕਾਉਣੀ ਪਈ। 
 


ਮੈਦਾਨ 'ਤੇ ਇਹ ਹਾਦਸਾ ਪਾਕਿਸਤਾਨ ਦੇ ਆਜ਼ਾਦੀ ਦਿਵਸ ਦੇ ਦਿਨ 14 ਅਗਸਤ ਨੂੰ ਹੋਇਆ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ. ) ਨੇ ਜ਼ੁਬੇਰ ਅਹਿਮਦ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਪੀ.ਸੀ.ਬੀ. ਨੇ ਇਸ ਦੁਖਦ ਘਟਨਾ 'ਤੇ ਇਕ ਟਵੀਟ ਵੀ ਕੀਤਾ ਹੈ।


Related News