ਸੀ.ਪੀ.ਸੀ. ਦੀ ਅਗਵਾਈ ਦੂਜੀ ਵਾਰ ਸ਼ੀ ਨੂੰ ਮਿਲਣਾ ਤੈਅ

10/17/2017 9:17:34 PM

ਬੀਜਿੰਗ (ਭਾਸ਼ਾ)— ਚੀਨ 'ਚ ਸੱਤਾਧਰੀ ਕਮਿਊਨਿਸਟ ਪਾਰਟੀ ਦੀ ਪੰਜ ਸਾਲ 'ਚ ਇਕ ਵਾਰ ਹੋਣ ਵਾਲੀ ਕਾਂਗਰਸ ਕਲ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਦੌਰਾਨ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਦੂਜੇ ਕਾਰਜਕਾਲ ਲਈ ਮੋਹਰ ਲਗਣੀ ਤੈਅ ਹੈ। ਇਸ ਦੇ ਨਾਲ ਹੀ ਸੱਤਾ 'ਤੇ ਚਿਨਫਿੰਗ ਦੀ ਪਕੜ ਹੋਰ ਮਜ਼ਬੂਤ ਹੋ ਜਾਵੇਗੀ। ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਪੀ.ਸੀ.) ਦੀ 19ਵੀਂ ਨੈਸ਼ਨਲ ਕਾਂਗਰਸ ਸ਼ੀ ਦੇ ਨਾਲ ਕੰਮ ਕਰਨ ਲਈ ਨਵੀਂ ਪੀੜ੍ਹੀ ਦੇ ਨੇਤਾਵਾਂ ਦੀ ਵੀ ਚੋਣ ਕਰੇਗੀ। ਸੀ.ਪੀ.ਸੀ. ਦੇ ਬੁਲਾਰੇ ਤੁਓ ਝੇਨ ਨੇ ਇਥੇ ਮੀਡੀਆ ਨੂੰ ਦੱਸਿਆ ਕਿ 24 ਅਕਤੂਬਰ ਨੂੰ ਖਤਮ ਹੋ ਰਹੀ ਇਸ ਅਹਿਮ ਕਾਂਗਰਸ ਦਾ ਏਜੰਡਾ ਅੱਜ ਹੋਈ ਮੀਟਿੰਗ 'ਚ ਤੈਅ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਗ੍ਰੇਟ ਹਾਲ ਆਫ ਪੀਪਲ 'ਚ ਹੋਈ ਮੀਟਿੰਗ ਦੀ ਸ਼ੀ ਨੇ ਪ੍ਰਧਾਨਗੀ ਕੀਤੀ, ਜਿਸ 'ਚ 2037 ਪਾਰਟੀ ਪ੍ਰਤੀਨਿਧੀ ਅਤੇ ਖਾਸ ਤੌਰ 'ਤੇ ਸੱਦੇ ਪ੍ਰਤੀਨਿਧੀ ਸ਼ਾਮਲ ਹੋਏ। ਇਕ 22 ਮੈਂਬਰੀ ਪ੍ਰਤੀਨਿਧੀ ਸਾਖ ਕਮੇਟੀ ਨੂੰ ਇਸ ਮੀਟਿੰਗ 'ਚ ਮਨਜ਼ੂਰੀ ਦਿੱਤੀ ਗਈ। ਇਸ ਦੇ ਨਾਲ ਹੀ 243 ਮੈਂਬਰਾਂ ਵਾਲੇ ਕਾਂਗਰਸ ਦੇ ਇਕ ਸਭਾਪਤੀਮੰਡਲ ਨੂੰ ਵੀ ਮਨਜ਼ੂਰੀ ਦਿੱਤੀ ਗਈ। ਮੰਗਲਵਾਰ ਦੀ ਮੀਟਿੰਗ ਦੌਰਾਨ ਮੌਜੂਦ ਲੋਕਾਂ ਨੇ ਸੰਗਠਿਤ ਢਾਂਚੇ ਅਤੇ ਕਾਂਗਰਸ ਦੇ ਸਕੱਤਰੇਤ ਦੇ ਕੰਮਾਂ ਨੂੰ ਵੀ ਮਨਜ਼ੂਰੀ ਦਿੱਤੀ।


Related News