71 ਸਾਲਾ ਔਰਤ ਦੀ ਲਾਪਰਵਾਹੀ ਕਾਰਨ ਗਈ 3 ਸਾਲਾ ਮੁੰਡੇ ਦੀ ਜਾਨ

08/14/2017 6:10:25 PM

ਸਿਡਨੀ— ਵਿਕਟੋਰੀਆ ਦੇ ਸ਼ਹਿਰ ਬਰਵੁੱਡ ਦੀ ਸਥਾਨਕ ਅਦਾਲਤ ਨੇ ਸਿਡਨੀ ਵਿਚ ਰਹਿੰਦੀ 71 ਸਾਲਾ ਔਰਤ 'ਤੇ ਇਕ 3 ਸਾਲਾ ਮੁੰਡੇ ਨੂੰ ਆਪਣੀ ਕਾਰ ਨਾਲ ਟੱਕਰ ਮਾਰਨ ਦਾ ਦੋਸ਼ ਲਗਾਇਆ ਹੈ। ਕਥਿਤ ਤੌਰ 'ਤੇ ਮੰਨਿਆ ਗਿਆ ਹੈ 19 ਜੁਲਾਈ ਨੂੰ ਸ਼ਾਮ ਦੇ ਕਰੀਬ 4 ਵਜੇ ਜਿਆਨ ਟੈਂਗ ਨੇ ਮੁੰਡੇ ਨੂੰ ਟੱਕਰ ਮਾਰੀ, ਜਦੋਂ ਉਹ ਆਪਣੀ ਮਾਂ ਨਾਲ ਅਬੁਕਲਾ ਸੜਕ ਪਾਰ ਕਰ ਰਿਹਾ ਸੀ।
ਜਦੋਂ ਮਿਸ ਟੈਂਗ ਅਦਾਲਤ ਸਾਹਮਣੇ ਪੇਸ਼ ਹੋਣ ਜਾ ਰਹੀ ਸੀ ਤਾਂ ਕੈਮਰਿਆਂ ਤੋਂ ਬਚਣ ਲਈ ਉਹ ਆਪਣੇ ਹੈਂਡਬੈਗ ਨਾਲ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਪੈਰਾ-ਮੈਡੀਕਲ ਅਧਿਕਾਰੀਆਂ ਨੇ ਮੁੰਡੇ ਦਾ ਮੁੱਢਲਾ ਇਲਾਜ ਕੀਤਾ ਅਤੇ ਫਿਰ ਉਸ ਨੂੰ ਵੈਸਟਮੀਡ ਬੱਚਿਆਂ ਦੇ ਹਸਪਤਾਲ ਵਿਚ ਦਾਖਲ ਕਰਵਾਇਆ। ਮੁੰਡੇ ਦੀ ਸਥਿਤੀ ਗੰਭੀਰ ਬਣੀ ਹੋਈ ਸੀ, ਜਿਸ ਕਾਰਨ ਹਸਪਤਾਲ ਪਹੁੰਚਣ ਦੇ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਮਿਸ ਟੈਂਗ ਦੀ 48 ਸਾਲਾ ਇਕ ਬੇਟੀ ਹੈ ਪਰ ਉਹ ਇੱਕਲੀ ਰਹਿੰਦੀ ਹੈ। ਉਸ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੈ। ਮਿਸ ਟੈਂਗ ਦੇ ਕੇਸ ਨੂੰ 4 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ 
ਗਿਆ ਹੈ।


Related News