ਭਾਰਤੀ ਦਾ ਅਪਮਾਨ ਕਰਨਾ ਕੈਨੇਡਾ ਦੇ ਪੁਲਸ ਅਫਸਰਾਂ ਨੂੰ 15000 ਡਾਲਰਾਂ ''ਚ ਪਿਆ

08/29/2015 6:00:01 PM


ਟੋਰਾਂਟੋ— ਇਕ ਭਾਰਤੀ ਮੂਲ ਦੇ ਕੈਨੇਡੀਅਨ ਨੂੰ ਹੱਥ ਪਾਉਣਾ ਕੈਨੇਡਾ ਦੇ ਦੋ ਪੁਲਸ ਅਫਸਰਾਂ ਨੂੰ ਮਹਿੰਗਾ ਪੈ ਗਿਆ ਹੈ। ਅੱਠ ਸਾਲ ਪਹਿਲਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਰੈਲੀ ਵਿਚ ਹਿੱਸਾ ਲੈਣ ਕਰਕੇ ਜੱਗੀ ਸਿੰਘ ਨਾਂ ਦੇ ਇਸ ਸਮਾਜਕ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 
ਜੱਗੀ ਸਿੰਘ ਮਾਂਟਰੀਅਲ ਦੇ ਇਕ ਉੱਘੇ ਸਮਾਜਕ ਵਰਕਰ ਹਨ। ਉਨ੍ਹਾਂ ਨੇ ਗ੍ਰਿਫਤਾਰ ਕਰਨ ਵਾਲੇ ਦੋਹਾਂ ਪੁਲਸ ਅਫਸਰਾਂ ਦੇ ਖਿਲਾਫ ਆਪਣੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੇਸ ਕੀਤਾ ਸੀ। ਕਿਊਬੇਕ ਦੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਕਰਦੇ ਹੋਏ ਜੱਜ ਨੇ ਕਿਹਾ ਕਿ ਸਿੰਘ ਦੇ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਅਤੇ ਉਸ ਦੀ ਮਾਣ ਹਾਨੀ ਕਰਨ ਵਾਲੇ ਦੋਵੇਂ ਪੁਲਸ ਅਫਸਰ ਉਸ ਨੂੰ 15000 ਅਮਰੀਕੀ ਡਾਲਰਾਂ ਦਾ ਭੁਗਤਾਨ ਕਰਨ। ਸਿੰਘ ਨੇ ਦੋਹਾਂ ਪੁਲਸ ਅਫਸਰਾਂ ਖਿਲਾਫ 25000 ਅਮਰੀਕੀ ਡਾਲਰ ਦਾ ਮੁਕੱਦਮਾ ਕੀਤਾ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News