ਛੋਟੇ ਜਿਹੇ ਡੱਬੇ ''ਚ ਖੁਦ ਨੂੰ ਕਰ ਲੈਂਦੀ ਹੈ ਬੰਦ, ਹੁਣ ਇਹ ਗੱਲ ਦੱਸ ਕੀਤਾ ਸਭ ਨੂੰ ਹੈਰਾਨ

08/17/2017 3:00:52 PM

ਡੋਜ਼ਰਟ— ਇੰਗਲੈਂਡ ਦੇ ਡੋਜ਼ਰਟ ਸ਼ਹਿਰ 'ਚ ਰਹਿਣ ਵਾਲੀ 22 ਸਾਲਾ ਔਰਤ 'ਚ ਅਜਿਹਾ ਟੈਲੈਂਟ ਹੈ ਕਿ ਉਸ ਨੂੰ ਦੇਖ ਕੇ ਹਰ ਕੋਈ ਹੈਰਨ ਹੋ ਜਾਂਦਾ ਹੈ। ਇਹ ਔਰਤ 2 ਫੁੱਟ ਉੱਚੇ ਅਤੇ 18 ਇੰਚ ਚੌੜੇ ਡੱਬੇ 'ਚ ਬੰਦ ਹੋ ਜਾਂਦੀ ਹੈ। ਇਸ ਦੇ ਸਰੀਰ 'ਚ ਇੰਨੀ ਲਚਕ ਹੈ ਕਿ ਕਿਸੇ ਵੀ ਖੂੰਜੇ 'ਚ ਇਹ ਆਰਾਮ ਨਾਲ ਬੈਠ ਜਾਂਦੀ ਹੈ। ਉਸ ਨੇ ਦੱਸਿਆ ਕਿ ਉਹ ਇਸ ਕੰਮ ਤੋਂ ਥੱਕ ਚੁੱਕੀ ਹੈ। ਇਸ ਕਾਰਨ ਉਸ ਦੀ ਪਿੱਠ ਅਤੇ ਪੈਰਾਂ 'ਚ ਜ਼ਬਰਦਸਤ ਦਰਦ ਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਹੁਣ ਏਰੀਅਲ ਐਕਟ ਕਰਨ 'ਚ ਰੁਚੀ ਰੱਖਣ ਲੱਗ ਗਈ ਹੈ ਅਤੇ ਹੁਣ ਇਸੇ ਕੰਮ 'ਚ ਜਾਣਾ ਚਾਹੁੰਦੀ ਹੈ। 

PunjabKesari
ਉਸ ਦੇ ਚਾਹੁਣ ਵਾਲੇ ਇਸ ਗੱਲ ਕਾਰਨ ਹੈਰਾਨ ਹਨ ਕਿਉਂਕਿ ਉਨ੍ਹਾਂ ਨੂੰ ਉਸ ਦਾ ਇਹ ਸਹਿਣਸ਼ੀਲਤਾ ਅਤੇ ਲਚਕ ਵਾਲਾ ਕੰਮ ਬਹੁਤ ਪਸੰਦ ਆਉਂਦਾ ਹੈ। ਉਹ 20 ਮਿੰਟਾਂ ਤਕ ਖੁਦ ਨੂੰ ਅਜਿਹੀ ਸਥਿਤੀ 'ਚ ਰੱਖ ਲੈਂਦੀ ਹੈ। ਉਸ ਨੇ ਕਿਹਾ ਕਿ ਉਹ ਛੋਟੀ ਉਮਰ ਤੋਂ ਹੀ ਅਜਿਹਾ ਕਰ ਰਹੀ ਸੀ ਤੇ ਉਸ ਦੇ ਦੋਸਤਾਂ ਨੇ ਹੀ ਉਸ ਨੂੰ ਇਸ ਖੇਡ 'ਚ ਆਪਣਾ ਪ੍ਰੋਫੈਸ਼ਨ ਬਣਾਉਣ ਪ੍ਰਤੀ ਉਤਸ਼ਾਹਤ ਕੀਤਾ। 
 


Related News