ਮੈਲਬੌਰਨ ਸਿਰ 7ਵੀਂ ਵਾਰ ਸੱਜਿਆ ਵਿਸ਼ਵ ਦੇ ਅਵੱਲ ਸ਼ਹਿਰ ਦਾ ਤਾਜ

08/16/2017 6:07:22 PM

ਮੈਲਬੌਰਨ(ਜੋਗਿੰਦਰ ਸਿੰਘ ਸੰਧੂ)— ਮੈਲਬੌਰਨ ਦੇ ਸਿਰ ਲਗਾਤਾਰ 7ਵੀਂ ਵਾਰ, ਵਿਸ਼ਵ ਦਾ ਰਿਹਾਇਸ਼ ਪੱਖੋਂ ਅੱਵਲ ਸ਼ਹਿਰ ਹੋਣ ਦਾ ਤਾਜ ਸੱਜਿਆ ਹੈ। ਇਸ ਸੰਬੰਧ ਵਿਚ ਇਕਨੋਮਿਸਟ ਇੰਟੈਲੀਜੈਂਸ ਯੂਨਿਟ ਵੱਲੋਂ ਸੰਸਾਰ ਭਰ ਦੇ 140 ਸ਼ਹਿਰਾਂ ਦਾ ਅਧਿਐਨ ਕੀਤਾ ਗਿਆ ਸੀ। ਇਸ ਅਧਿਐਨ ਵਿਚ ਸਿਹਤ ਸਹੂਲਤਾਂ, ਸਿੱਖਿਆ, ਬੁਨਿਆਦੀ ਢਾਂਚਾ, ਅਮਨ ਕਾਨੂੰਨ ਦੀ ਸਥਿਤੀ, ਸੱਭਿਆਚਾਰ, ਪੌਣ-ਪਾਣੀ ਅਤੇ ਅਪਰਾਧ ਦਰ ਵਰਗੇ ਵਿਸ਼ਿਆਂ ਨੂੰ ਆਧਾਰ ਬਣਾਇਆ ਗਿਆ। 

PunjabKesari
ਯੂਨਿਟ ਵੱਲੋਂ ਰੱਖੇ ਗਏ 100 ਅੰਕਾਂ ਵਿਚੋਂ 97.5 ਅੰਕ ਹਾਸਲ ਕਰ ਕੇ ਮੈਲਬੌਰਨ ਟਾਪ 'ਤੇ ਰਿਹਾ। ਇਸ ਤੋਂ ਬਾਅਦ ਵੀਆਨਾ, ਵੈਨਕੁਵਰ, ਟੋਰਾਂਟੋ, ਐਡੀਲੇਡ ਅਤੇ ਕੈਲਗਰੀ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਰਹੇ। ਆਸਟ੍ਰੇਲੀਆ ਦਾ ਸ਼ਹਿਰ ਪਰਥ ਸੱਤਵੇਂ ਅਤੇ ਸਿਡਨੀ 11ਵੇਂ ਸਥਾਨ 'ਤੇ ਰਿਹਾ। ਮੈਲਬੌਰਨ ਦੇ ਮੇਅਰ ਰਾਬਰਟ ਡੋਏਲ ਦਾ ਕਹਿਣਾ ਹੈ ਕਿ ਇਹ ਪ੍ਰਸ਼ਾਸਨ ਅਤੇ ਹੋਰ ਸ਼ਹਿਰੀਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਸ਼ਹਿਰ ਨੂੰ ਲਗਾਤਾਰ ਸੱਤਵੀਂ ਵਾਰ ਵਿਸ਼ਵ ਦਾ ਮੋਹਰੀ ਬਣਨ ਦਾ ਮਾਣ ਹਾਸਲ ਹੋਇਆ ਹੈ। ਮੈਲਬੌਰਨ ਨੇ ਪਹਿਲੀ ਵਾਰ ਇਹ ਖਿਤਾਬ ਸਾਲ 2011 ਵਿਚ ਹਾਸਲ ਕੀਤਾ ਸੀ।


Related News