ਸ਼੍ਰੌਮਣੀ ਅਕਾਲੀ ਦਲ ਇਟਲੀ ਦੇ ਆਗੂਆਂ ਨੇ ਸ਼ਿਰਕਤ ਕਰਕੇ ਆਜ਼ਾਦੀ ਦਿਵਸ ਦੀ ਦਿੱਤੀ ਵਧਾਈ

08/16/2017 5:12:39 AM

ਰੋਮ ਇਟਲੀ (ਕੈਥ)— ਭਾਰਤੀ ਅੰਬੈਸੀ ਮਿਲਾਨ ਵਿਖੇ ਅੰਬੈਸੀ ਦੇ ਸਮੂਹ ਸਟਾਫ ਵੱਲੋਂ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਭਾਰਤ ਦੇਸ਼ ਦਾ 71ਵਾਂ ਆਜ਼ਾਦੀ ਦਿਵਸ ਬਹੁਤ ਹੀ ਸੁਚੱਜੇ ਢੰਗ ਦੁਆਰਾ ਧੂਮ-ਧਾਮ ਨਾਲ ਮਨਾਇਆ। ਮਿਲਾਨ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅੰਬੈਂਸੀ ਦੇ ਕੌਸਲੇਟ ਜਨਰਲ ਸ: ਚਰਨਜੀਤ ਸਿੰਘ ਵਲੋਂ ਨਿਭਾਈ ਗਈ ਅਤੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ ਉਪਰੰਤ ਭਾਰਤ ਦੇ ਰਾਸ਼ਟਰਪਤੀ ਦਾ ਭਾਰਤੀਆਂ ਲਈ ਸੰਦੇਸ਼ ਪੜ੍ਹਕੇ ਸੁਣਾਇਆ ਗਿਆ। ਕੌਸਲੇਟ ਜਨਰਲ ਸ: ਚਰਨਜੀਤ ਸਿੰਘ ਨੇ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਹਰ ਭਾਰਤੀ ਦਾ ਇਹ ਫਰਜ਼ ਹੈ ਕਿ ਉਹ ਜਿਹੜੇ ਮਰਜ਼ੀ ਦੇਸ਼ ਵਿੱਚ ਰਹੇ ਪਰ ਭਾਰਤ ਦੀ ਤਰੱਕੀ ਅਤੇ ਉਨੱਤੀ ਲਈ ਯਤਨਸ਼ੀਲ ਰਹੇ।
ਇਸ ਮੁਬਾਰਕ ਮੌਕੇ ਸ਼੍ਰੌਮਣੀ ਅਕਾਲੀ ਦਲ ਬਾਦਲ ਐਨ.ਆਰ.ਆਈ. ਵਿੰਗ ਇਟਲੀ ਦੇ ਪ੍ਰਧਾਨ ਸ: ਜਗਵੰਤ ਸਿੰਘ ਲੈਹਰਾ, ਸੀਨੀਅਰ ਮੀਤ ਪ੍ਰਧਾਨ ਸ: ਗੁਰਚਰਨ ਸਿੰਘ ਭੁੰਗਰਨੀ, ਸਿੱਖ ਕਮਿਊਨਿਟੀ ਇਟਲੀ ਦੇ ਸ: ਸੁਖਦੇਵ ਸਿੰਘ ਕੰਗ, ਸ: ਬਲਵੀਰ ਸਿੰਘ ਭੁੰਗਰਨੀ, ਸ: ਹਰਦੀਪ ਸਿੰਘ ਬੋਦਲ, ਸ: ਗੁਰਪ੍ਰੀਤ ਸਿੰਘ ਗੋਪਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਰਤੀਆਂ ਨੇ ਸ਼ਿਰਕਤ ਕਰ ਕੇ ਭਾਰਤ ਦੀ 71ਵੀਂ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ, ਇਸ ਮੌਕੇ ਸ੍ਰੀ ਪ੍ਰਦੀਪ ਗੋਤਮ ਅਤੇ ਭਾਰਤੀ ਅੰਬੈਸੀ ਦਾ ਸਮੂਹ ਸਟਾਫ ਅਜਾਦੀ ਦਿਵਸ 'ਤੇ ਵਧਾਈ ਦੇਣ ਲਈ ਹਾਜ਼ਰ ਸੀ।


Related News