ਇਟਲੀ ਸਰਕਾਰ ਨੇ ਉੱਤਰੀ ਕੋਰੀਆ ਦੇ ਡਿਪਲੋਮੈਟ ਨੂੰ ਭੇਜਿਆ ਵਾਪਸ

10/01/2017 3:53:59 PM

ਰੋਮ (ਬਿਊਰੋ)— ਉੱਤਰੀ ਕੋਰੀਆ ਵੱਲੋਂ ਕੀਤੇ ਗਏ ਪਰਮਾਣੂ ਪਰੀਖਣਾਂ ਮਗਰੋਂ ਦੁਨੀਆ ਦੇ ਕਈ ਦੇਸ਼ਾਂ ਨੇ ਉਸ ਦੀਆਂ ਨੀਤੀਆਂ ਦੀ ਨਿੰਦਾ ਕੀਤੀ ਹੈ। ਇਟਲੀ ਵਿਚ ਹਾਲਾਤ ਅਜਿਹੇ ਹੋ ਗਏ ਹਨ ਕਿ ਉੱਤਰੀ ਕੋਰੀਆ ਦੇ ਡਿਪਲੋਮੈਟ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਉਹ ਇਟਲੀ ਛੱਡ ਕੇ ਆਪਣੇ ਦੇਸ਼ ਵਾਪਸ ਚਲਿਆ ਜਾਵੇ।
ਉੱਤਰੀ ਕੋਰੀਆ ਵੱਲੋਂ ਕੀਤੇ ਗਏ ਪਰਮਾਣੂ ਪਰੀਖਣ ਅਤੇ ਕਿਮ ਜੋਂਗ ਦੇ ਵਿਰੋਧ ਕਾਰਨ ਇਟਲੀ ਨੇ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਇਟਲੀ ਦੇ ਵਿਦੇਸ਼ ਮੰਤਰੀ ਐਂਜਲੋ ਅਲਫੋਂਸੋ ਨੇ ਕਿਹਾ ਕਿ ਡਿਪਲੋਮੈਟ ਨੂੰ ਉਨ੍ਹਾਂ ਦਾ ਦੇਸ਼ ਛੱਡਣਾ ਹੀ ਹੋਵੇਗਾ। ਅਸੀਂ ਪਿਅੋਂਗਯਾਂਗ ਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਆਪਣੀਆਂ ਨੀਤੀਆਂ ਨਹੀਂ ਬਦਲ ਸਕਦੇ ਤਾਂ ਅਲਹਿਦਗੀ ਜ਼ਰੂਰੀ ਹੈ।


Related News