ਫੌਜੀ ਨੇ ਸਮਝਦਾਰੀ ਨਾਲ ਬਚਾਈਆਂ ਦੋ ਵਿਅਕਤੀਆਂ ਦੀਆਂ ਜਾਨਾਂ, ਹੁਣ ਮਿਲ ਰਹੇ ਨੇ ਪ੍ਰਪੋਜ਼ਲ

12/07/2017 3:38:26 PM

ਬੀਜਿੰਗ— ਚੀਨ 'ਚ ਇਕ ਫੌਜੀ ਲੋਕਾਂ 'ਚ ਹੀਰੋ ਬਣ ਗਿਆ ਹੈ। ਉਸ ਨੇ ਦੁਰਘਟਨਾਗ੍ਰਸਤ ਕਾਰ ਦੇ ਅੰਦਰ ਫਸੇ ਦੋ ਵਿਅਕਤੀਆਂ ਦੀ ਜਾਨ ਬਚਾਉਣ ਲਈ ਕਾਰ ਦੀ ਖਿੜਕੀ ਨੂੰ ਆਪਣੇ ਹੱਥਾਂ ਨਾਲ ਤੋੜ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ। ਸੂਤਰਾਂ ਮੁਤਾਬਕ 29 ਨਵੰਬਰ ਨੂੰ ਉੱਤਰੀ ਚੀਨ ਦੇ ਹੇਬੋਈ ਸੂਬੇ 'ਚ ਇਕ ਚਿੱਟੀ ਕਾਰ ਉਲਟ ਗਈ ਸੀ ਅਤੇ ਇਸ ਦੇ ਅੰਦਰ ਦੋ ਲੋਕ ਫਸ ਗਏ। 

PunjabKesari
ਜਦ ਰਾਹ 'ਤੇ ਜਾ ਰਹੇ ਲੋਕ ਇਕੱਠੇ ਹੋਏ ਤਾਂ ਉਨ੍ਹਾਂ ਦੇਖਿਆ ਕਿ ਇਸ ਗੱਡੀ 'ਚੋਂ ਧੂੰਆਂ ਨਿਕਲ ਰਿਹਾ ਸੀ ਤੇ ਪੈਟਰੋਲ ਲੀਕ ਹੋ ਰਿਹਾ ਸੀ। ਇਸ 'ਚ ਧਮਾਕਾ ਹੋਣ ਦਾ ਖਤਰਾ ਸੀ। ਭੀੜ 'ਚ ਮੌਜੂਦ 26 ਸਾਲਾ ਫੌਜੀ ਮਾ ਜੂਨ-ਡੋਂਗ ਨੇ ਲੋਕਾਂ ਨੂੰ ਬਚਾਉਣ ਦੀ ਪਹਿਲ ਕੀਤੀ। ਉਸ ਨੇ ਪਹਿਲਾਂ ਪੱਥਰ ਨਾਲ ਕਾਰ ਦੀ ਖਿੜਕੀ ਦਾ ਸ਼ੀਸ਼ਾ ਤੋੜਿਆ ਤੇ ਫਿਰ ਹੱਥ ਨਾਲ ਤਰੇੜਾਂ ਵਾਲੇ ਸ਼ੀਸ਼ੇ ਨੂੰ ਹਟਾ ਦਿੱਤਾ। ਇਸ ਮਗਰੋਂ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਦੌਰਾਨ ਉਸ ਦੇ ਹੱਥਾਂ 'ਤੇ ਸੱਟਾਂ ਵੀ ਲੱਗੀਆਂ। ਸੋਸ਼ਲ ਮੀਡੀਆ 'ਤੇ ਉਸ ਦੀ ਬਹਾਦਰੀ ਦੀ ਪ੍ਰਸ਼ੰਸਾ ਹੋ ਰਹੀ ਹੈ। ਡੋਂਗ ਦਾ ਸਾਰਾ ਪਰਿਵਾਰ ਫੌਜ 'ਚ ਹੈ ਤੇ ਉਹ ਉਸ ਦੇ ਇਸ ਕੰਮ ਤੋਂ ਬਹੁਤ ਖੁਸ਼ ਹੋਏ ਕਿ ਇਸ ਨੇ ਕੋਸ਼ਿਸ਼ ਕਰਕੇ 2 ਜਾਨਾਂ ਬਚਾ ਲਈਆਂ। ਇਸ ਮਗਰੋਂ ਲੋਕਾਂ ਨੇ ਉਸ ਦੀ ਬਹਾਦਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਹੁਣ ਬਹੁਤ ਸਾਰੀਆਂ ਕੁੜੀਆਂ ਡੋਂਗ ਨਾਲ ਵਿਆਹ ਕਰਵਾਉਣ ਲਈ ਉਸ ਨੂੰ ਪ੍ਰਪੋਜ਼ ਕਰ ਰਹੀਆਂ ਹਨ। ਕੁੜੀਆਂ ਦਾ ਕਹਿਣਾ ਹੈ ਕਿ ਉਹ ਸ਼ਹਿਰ ਦਾ ਸਭ ਤੋਂ ਸੋਹਣਾ ਮੁੰਡਾ ਹੈ ਅਤੇ ਉਸ ਦੀ ਬਹਾਦਰੀ ਨੇ ਉਨ੍ਹਾਂ ਨੂੰ ਦੀਵਾਨਾ ਬਣਾ ਦਿੱਤਾ ਹੈ।


Related News