ਡੋਨਾਲਡ ਟਰੰਪ ਨੂੰ ਫੋਨ ''ਤੇ ਚੀਨੀ ਰਾਸ਼ਟਰਪਤੀ ਨੇ ਦਿੱਤੀ ਸਲਾਹ

08/13/2017 12:03:05 AM

ਬੀਜ਼ਿੰਗ — ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਅਤੇ ਉੱਤਰ ਕੋਰੀਆ ਨੂੰ ਸੁਝਾਅ ਦਿੱਤਾ ਹੈ ਕਿ ਉਹ ਅਜਿਹੇ ਸ਼ਬਦਾਂ ਅਤੇ ਗਤਵਿਧੀਆਂ ਤੋਂ ਬਚਾਅ ਕਰੇ, ਜਿਨ੍ਹਾਂ ਨਾਲ ਤਣਾਅ ਵਧ ਸਕਦਾ ਹੈ। ਚੀਨੀ ਮੀਡੀਆ ਨੇ ਇਹ ਖਬਰ ਦਿੱਤੀ ਹੈ। ਅਮਰੀਕਾ ਅਤੇ ਉੱਤਰ ਕੋਰੀਆ ਵਿਚਾਲੇ ਤਿੱਖੀ ਬਿਆਨਬਾਜ਼ੀ ਹੋ ਰਹੀ ਹੈ, ਜਿਸ 'ਚ ਅਮਰੀਕੀ ਰਾਸ਼ਟਰਪਤੀ ਨੇ ਉੱਤਰ ਕੋਰੀਆ ਨੂੰ ਸਖਤ ਚੇਤਾਵਨੀ ਦਿੱਤੀ ਸੀ। ਪਰ ਉੱਤਰ ਕੋਰੀਆ ਦਾ ਦੋਸਤ ਕਿਹਾ ਜਾਣ ਵਾਲਾ ਚੀਨ ਅਮਰੀਕਾ ਤੋਂ ਸ਼ਾਂਤੀ ਵਰਤਣ ਦੀ ਅਪੀਲ ਕਰ ਰਿਹਾ ਹੈ। ਵ੍ਹਾਈਟ ਹਾਊਸ ਦੇ ਬਿਆਨ ਮੁਤਾਬਕ ਅਮਰੀਕਾ ਅਤੇ ਚੀਨ ਇਸ ਗੱਲ 'ਤੇ ਸਹਿਮਤ ਹਨ ਕਿ ਉੱਤਰ ਕੋਰੀਆ ਨੂੰ ਆਪਣੇ ਉਕਸਾਉਣ ਵਾਲੇ ਅਤੇ ਮਾਹੌਲ ਵਿਗਾੜਣ ਵਾਲੇ ਵਿਵਹਾਰ ਨੂੰ ਬੰਦ ਕਰਨਾ ਚਾਹੀਦਾ ਹੈ। 
ਉੱਤਰ ਕੋਰੀਆ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੇ ਬਾਵਜੂਦ ਆਪਣੇ ਪ੍ਰਮਾਣੂ ਪ੍ਰੋਗਰਾਮਾਂ 'ਤੇ ਕੰਮ ਕਰ ਰਿਹਾ ਹੈ। ਜੁਲਾਈ 'ਚ 2 ਬੈਲੇਸਟਿਕ ਮਿਜ਼ਾਈਲਾਂ ਦੇ ਪਰੀਖਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ। ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਉੱਤਰ ਕੋਰੀਆ 'ਕੇ ਨਵੇਂ ਵਪਾਰਕ ਪਾਬੰਦੀ ਲਾਈ ਸੀ, ਜਿਸ ਨਾਲ ਉੱਤਰ ਕੋਰੀਆ ਨੂੰ ਕਾਫੀ ਦਾ ਸਾਹਮਣਾ ਪੈ ਸਕਦਾ ਹੈ। ਇਨ੍ਹਾਂ ਪਾਬੰਦੀਆਂ ਤੋਂ ਉੱਤਰ ਕੋਰੀਆ ਨਾਰਾਜ਼ ਹੈ ਅਤੇ ਇਸ ਦੇ ਲਈ ਉਹ ਅਮਰੀਕਾ ਖਿਲਾਫ ਤਿੱਖੇ ਬਿਆਨ ਦੇ ਰਿਹਾ ਹੈ। 
ਚੀਨੀ ਮੀਡੀਆ ਮੁਤਾਬਕ ਸ਼ੀ ਜਿਨਪਿੰਗ ਨੇ ਟਰੰਪ ਨੂੰ ਫੋਨ 'ਤੇ ਕਿਹਾ ਕਿ ਸਾਰੇ ਸਬੰਧਿਤ ਪੱਖਾਂ ਨੂੰ ਅਜਿਹੇ ਸ਼ਬਦ ਅਤੇ ਕੰਮ ਤੋਂ ਬਚਣਾ ਨਹੀਂ ਚਾਹੀਦਾ, ਜਿਸ ਨਾਲ ਸਥਿਤੀ ਹੋਰ ਵਿਗੜੇ। ਜਿਨਪਿੰਗ ਨੇ ਇਹ ਵੀ ਕਿਹਾ ਕਿ ਕੋਰੀਆਈ ਦੀਪ 'ਚ ਪ੍ਰਮਾਣੂ ਪਰੀਖਣ ਰੋਕਣ ਅਤੇ ਸ਼ਾਂਤੀ ਸਥਾਪਤ ਕਰਨ 'ਚ ਚੀਨ ਅਤੇ ਅਮਰੀਕਾ ਦੇ ਸਾਂਝੇ ਹਿੱਤ ਹਨ। ਹਾਲਾਂਕਿ ਫੋਨ 'ਤੇ ਦਿੱਤੇ ਗਏ ਵ੍ਹਾਈਟ ਹਾਊਸ ਦੇ ਬਿਆਨ 'ਚ ਅਮਰੀਕੀ ਰਾਸ਼ਟਰਪਤੀ ਨਾਲ ਕੀਤੀ ਗਈ ਇਸ ਅਪੀਲ ਦਾ ਜ਼ਿਕਰ ਨਹੀਂ ਸੀ। ਬਿਆਨ ਦਾ ਜ਼ੋਰ ਇਸ 'ਤੇ ਸੀ ਕਿ ਦੋਹਾਂ ਨੇਤਾਵਾਂ ਵਿਚਾਲੇ ਕਰੀਬੀ ਰਿਸ਼ਤੇ ਹਨ, ਉਮੀਦ ਹੈ ਕਿ ਇਸ ਦਾ ਨਤੀਜਾ ਉੱਤਰ ਕੋਰੀਆ ਦੀ ਸਮੱਸਿਆ ਦੇ ਸ਼ਾਂਤੀਪੂਰਣ ਹੱਲ ਦੇ ਰੂਪ 'ਚ ਸਾਹਮਣੇ ਆਵੇਗਾ।


Related News