ਮੁਸਲਮਾਨਾਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਕਰਨ ''ਤੇ ਹਿਰਾਸਤ ''ਚ ਲਿਆ ਗਿਆ ਚੀਨੀ ਵਿਅਕਤੀ

04/24/2017 5:10:15 PM

ਬੀਜਿੰਗ— ਚੀਨ ''ਚ 27 ਸਾਲ ਵਿਅਕਤੀ ਨੂੰ ਕਿਸੇ ਆਨਲਾਈਨ ਵੀਡੀਓ ਦੇ ਕੁਮੈਂਟ ਬਾਕਸ ''ਚ ਮੁਸਲਮਾਨਾਂ ਵਿਰੁੱਧ  ਇਤਰਾਜ਼ਯੋਗ ਟਿੱਪਣੀ ਕਰਨ ਕਾਰਨ ਹਿਰਾਸਤ ''ਚ ਲਿਆ ਗਿਆ ਹੈ। ਵੀਡੀਓ ਵਿਚ ਕੁਝ ਮੁਸਮਿਲ ਲੋਕ ਉੱਤਰੀ ਚੀਨ ਦੇ ਹੇਬੇਈ ਸੂਬੇ ਸਥਿਤ ਕਿਸੇ ਰੈਸਟੋਰੈਂਟ ''ਚ ਤੋੜ-ਭੰਨ ਕਰਦੇ ਨਜ਼ਰ ਆ ਰਹੇ ਹਨ। ਪੁਲਸ ਨੇ ਦੱਸਿਆ ਕਿ ਚੇਨ ਸਰਨੇਮ (ਉਪਨਾਮ) ਵਾਲੇ ਇਸ ਵਿਅਕਤੀ ਨੂੰ 15 ਦਿਨਾਂ ਤੱਕ ਹਿਰਾਸਤ ਵਿਚ ਰੱਖਿਆ ਜਾਵੇਗਾ ਅਤੇ ਉਸ ''ਤੇ 1,000 ਯੁਆਨ (145 ਡਾਲਰ) ਦਾ ਜ਼ੁਰਮਾਨਾ ਵੀ ਲੱਗਾ।
ਸਥਾਨਕ ਅਧਿਕਾਰੀਆਂ ਨੇ ਇਕ ਬਿਆਨ ''ਚ ਕਿਹਾ ਕਿ ''ਜ਼ਾਈਜ਼ਾਈ ਮਿਊਜ਼ਿਕ ਐਂਡ ਬਾਰਬੇਕਿਊ ਬਾਰ'' ਨਾਮੀ ਰੈਸਟੋਰੈਂਟ ''ਹਲਾਲ'' ਚਾਪਸਟਿਕਸ ਦੀ ਵਰਤੋਂ ਕਰਦਾ ਸੀ ਅਤੇ ਉਸ ਦੇ ਮੈਨਿਊ ਵਿਚ ਸੂਅਰ ਦੇ ਮਾਸ ਤੋਂ ਬਣੇ ਵਿਅੰਜਨ ਵੀ ਸਨ। ਇਕ ਰਿਪੋਰਟ ਵਿਚ ਕਿਹਾ ਕਿ ਆਨਲਾਈਨ ਪੋਸਟ ਕੀਤੇ ਗਏ ਵੀਡੀਓ ਵਿਚ ਕੁਝ ਲੋਕ ਰੈਸਟੋਰੈਂਟ ''ਚ ਹਮਲਾ ਕਰਦੇ ਅਤੇ ਇਕ ਵਿਅਕਤੀ ਰੈਸਟੋਰੈਂਟ ਦੀ ਖਿੜਕੀ ''ਤੇ ਕੁਰਸੀ ਸੁੱਟਦਾ ਹੋਇਆ ਨਜ਼ਰ ਆ ਰਿਹਾ ਹੈ। 
ਰਿਪੋਰਟ ਮੁਤਾਬਕ ਕੁਝ ਇੰਟਰਨੈੱਟ ਉਪਯੋਗਕਰਤਾ ਨੇ ਚਾਪਸਟਿਕ ਦੀ ਤਸਵੀਰ ਆਨਲਾਈਨ ਪੋਸਟ ਕੀਤੀ, ਜਿਸ ''ਤੇ ਕੁਝ ਲੋਕਾਂ ਨੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਦੁਖੀ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ। ਰਿਪੋਰਟ ''ਚ ਬਿਆਨ ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ ਕਿ ਤਸਵੀਰਾਂ ਅਤੇ ਟਿੱਪਣੀਆਂ ਨੇ ਕੁਝ ਵਾਸੀਆਂ ਵਿਚਾਲੇ ਨਾਰਾਜ਼ਗੀ ਪੈਦਾ ਹੋਈ।

Tanu

News Editor

Related News