ਦਲਾਈ ਲਾਮਾ ਦੀ ਮੇਜ਼ਬਾਨੀ ਕਰਨ ਵਾਲੀ ਅਮਰੀਕੀ ਯੂਨੀਵਰਸਿਟੀ ਨੂੰ ''ਧਮਕੀ'' ਦੇਣ ਲਈ ਚੀਨ ਦੇ ਮੀਡੀਆ ਦੀ ਆਲੋਚਨਾ

06/23/2017 4:32:28 PM

ਵਾਸ਼ਿੰਗਟਨ— ਅਮਰੀਕਾ ਦੇ ਇਕ ਸੀਨੀਅਰ ਸਾਂਸਦ ਨੇ ਦਲਾਈ ਲਾਮਾ ਦੀ ਮੇਜ਼ਬਾਨੀ ਕਰਨ 'ਤੇ ਕੈਲਫੋਰਨੀਆ ਦੀ ਇਕ ਯੂਨੀਵਰਸਿਟੀ ਅਤੇ ਭਾਰਤੀ ਮੂਲ ਦੇ ਉਸ ਦੇ ਚਾਂਸਲਰ ਨੂੰ 'ਧਮਕੀ' ਦੇਣ 'ਤੇ ਚੀਨ ਦੇ ਇਕ ਸਮਾਚਾਰ ਪੱਤਰ ਦੀ ਆਲੋਚਨਾ ਕੀਤੀ ਹੈ। ਤਿੱਬਤ ਦੇ ਧਰਮ ਗੁਰੂ ਦਲਾਈ ਲਾਮਾ ਨੇ 17 ਜੂਨ ਨੂੰ ਸਾਨ ਡਿਯਾਗੋ 'ਚ ਯੂਨੀਵਰਸਿਟੀ ਕੈਲੀਫੋਰਨੀਆ 'ਚ ਇਕ ਸੰਬੋਧਨ ਦਿੱਤਾ ਸੀ। ਕੈਲੀਫੋਰਨੀਆ ਦੀ ਸੀਨੇਟਰ ਡੀ ਫਿਨਸਟੀਨ ਨੇ ਕਿਹਾ,'' ਮੈਂ ਇਸ ਨੂੰ ਬਹੁਤ ਅਨੁਚਿਤ ਮੰਨਦੀ ਹਾਂ ਕਿ ਚੀਨ ਦੀ ਕਮਨਿਊਸਿਟ ਪਾਰਟੀ ਦੇ ਮੁੱਖ ਪੱਤਰ ਗਲੋਬਲ ਟਾਈਮਸ ਦਾ ਇਕ ਰਿਪੋਟਰ ਦਲਾਈ ਲਾਮਾ ਨੂੰ ਬੁਲਾਉਣ ਲਈ ਯੂਸੀ ਸਾਨ ਡਿਯਾਗੋ, ਉਸ ਦੇ ਚਾਂਸਲਰ ਅਤੇ ਉਸ ਦੇ ਵਿਦਿਆਰਥੀਆਂ ਨੂੰ ਧਮਕੀ ਦੇ ਰਿਹਾ ਹੈ।''
ਕਲ ਜ਼ਾਰੀ ਇਕ ਬਿਆਨ 'ਚ ਸਾਂਸਦ ਨੇ ਮੰਗ ਕੀਤੀ ਕਿ ਸਮਾਚਾਰ ਪੱਤਰ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਅਤੇ ਉਸ ਲੇਖ ਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਜਿਸ 'ਚ ਚਾਂਸਲਰ ਪ੍ਰਦੀਪ ਖੋਸਲਾ ਦੇ ਵੀਜ਼ਾ 'ਤੇ ਰੋਕ ਲਗਾਉਣ ਦੀ ਧਮਕੀ ਦਿੱਤੀ ਗਈ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ 'ਤੇ ਰੋਕ ਲਗਾ ਕੇ ਯੂਨੀਵਰਸਿਟੀ ਨੂੰ ਦੰਡਿਤ ਕੀਤਾ ਜਾਵੇਗਾ।
ਸਾਂਸਦ ਨੇ ਕਿਹਾ,'' ਸਮਾਚਾਰ ਪੱਤਰ ਦਾ ਇਹ ਦਿਖਾਉਣਾ ਕਿ ਦਲਾਈ ਲਾਮਾ ਚੀਨ ਵਿਰੋਧੀ ਅਲਗਾਵਵਾਦੀ ਹਨ ਇਹ ਵੀ ਗਲਤ ਹੈ।'' ਉਨ੍ਹਾਂ ਨੇ ਕਿਹਾ,'' ਮੈਂ ਦਲਾਈ ਲਾਮਾ ਨੂੰ 25 ਸਾਲਾਂ ਤੋਂ ਜਾਣਦੀ ਹਾਂ ਅਤੇ ਉਨ੍ਹਾਂ ਅਤੇ ਚੀਨ 'ਚ ਹੋਈ ਹਾਲੀਆ ਗੱਲ-ਬਾਤ 'ਚ ਸਿੱਧੇ ਤੌਰ 'ਤੇ ਸ਼ਾਮਲ ਸੀ।''


Related News