ਇਸ ਮਜ਼ਦੂਰ ਦੀ ਇਹ ਤਸਵੀਰ ਹੋਈ ਖੂਬ ਵਾਇਰਲ, ਜਾਣੋ ਕੀ ਸੀ ਇਸ ਪਿੱਛੇ ਸੱਚ

06/25/2017 2:36:13 PM

ਬੀਜਿੰਗ— ਚੀਨ ਦੇ ਚੈਗਿੰਗ ਪ੍ਰੋਵਿੰਸ ਦੇ ਗੁਆਨਘਈ 'ਚ ਰਹਿਣ ਵਾਲੇ ਇਸ ਮਜ਼ਦੂਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਸਲ 'ਚ ਰੇਨ ਨਾਮ ਦਾ ਇਹ ਮਜ਼ਦੂਰ ਆਪਣੇ ਮੋਢੇ 'ਤੇ 100 ਕਿਲੋ ਦੇ ਭਾਰ ਵਾਲਾ ਬੋਰਾ ਰੱਖ ਕੇ ਪੌੜੀਆਂ ਉੱਤਰ ਰਿਹਾ ਸੀ। ਇਸ ਸਮੇਂ ਉਸ ਦਾ ਦੋ ਸਾਲ ਦਾ ਮੁੰਡਾ ਵੀ ਸੀ, ਜੋ ਪੌੜੀਆਂ ਨਹੀਂ ਉੱਤਰ ਪਾ ਰਿਹਾ ਸੀ। ਜਦ ਹੀ ਰੇਨ ਨੇ ਇਕ ਹੱਥ ਨਾਲ ਉਸ ਦਾ ਹੱਥ ਫੜ ਲਿਆ ਤੇ ਉਸ ਦੀ ਮਦਦ ਕੀਤੀ।

 PunjabKesari
ਇਹ ਤਸਵੀਰ 2010 ਦੀ ਹੈ, ਜੋ ਚੀਨ 'ਚ ਇਕ ਵਾਰ ਫਿਰ ਵਾਇਰਲ ਹੋ ਰਹੀ ਹੈ। ਰੇਨ ਦਾ ਬੇਟਾ ਉਸ ਸਮੇਂ ਦੋ ਸਾਲ ਦਾ ਸੀ ਤੇ ਉਸ ਦੀ ਦੇਖ-ਭਾਲ ਕਰਨ ਵਾਲਾ ਘਰ 'ਚ ਕੋਈ ਨਹੀਂ ਸੀ। ਅਸਲ 'ਚ ਰੇਨ ਦੀ ਪਤਨੀ ਵੀ ਮਜ਼ਦੂਰੀ ਕਰਦੀ ਸੀ। ਇਸੇ ਕਾਰਨ ਉਸ ਦੇ ਮੁੰਡੇ ਨੂੰ ਉਹ ਆਪਣੇ ਨਾਲ ਹੀ ਰੱਖਦੇ ਹਨ। ਹੁਣ ਇਹ ਬੱਚਾ 9 ਸਾਲ ਦਾ ਹੋ ਗਿਆ ਹੈ ਤੇ ਸਕੂਲ ਜਾਂਦਾ ਹੈ। 

PunjabKesari
ਕਾਂਗਪਿੰਗ ਮੁਤਾਬਕ ਮਜ਼ਦੂਰੀ ਕਰਕੇ ਮਹੀਨੇ ਦੇ ਸਿਰਫ 9 ਹਜ਼ਾਰ ਰੁਪਏ ਕਮਾਉਣ ਵਾਲੇ ਰੇਨ ਨੇ ਇਕ ਪਿਤਾ ਹੋਣ ਦਾ ਪੂਰਾ ਫਰਜ ਨਿਭਾਇਆ। ਇੰਨਾ ਹੀ ਨਹੀਂ, ਉਨ੍ਹਾਂ ਨੇ ਪੈਸੇ ਜਮ੍ਹਾਂ ਕਰਕੇ ਪਿਛਲੇ ਸਾਲ ਇਕ ਫਲੈਟ ਵੀ ਖਰੀਦਿਆ। ਰੇਨ ਹੁਣ ਵੀ ਮਜ਼ਦੂਰੀ ਕਰਦੇ ਹਨ ਤੇ ਉਨ੍ਹਾਂ ਦੇ ਬੇਟੇ ਦਾ ਪਾਲਣ-ਪੋਸ਼ਣ ਕਰ ਰਹੇ ਹਨ।


Related News