ਚੀਨੀ ਡੈਮੋਕਰੇਟ ਕਰਮਚਾਰੀ ''ਤੇ ਪੁਲਸ ਨੂੰ ਉਲਝਾਉਣ ਦਾ ਦੋਸ਼

08/17/2017 1:38:15 PM

ਹਾਂਗਕਾਂਗ— ਹਾਂਗਕਾਂਗ ਪੁਲਸ ਨੇ ਇਕ ਡੈਮੋਕਰੇਟ ਕਰਮਚਾਰੀ 'ਤੇ ਪੁਲਸ ਨੂੰ ਉਲਝਾਉਣ ਦਾ ਦੋਸ਼ ਲਗਾਇਆ ਕਿ ਉਸ ਨੂੰ ਚੀਨੀ ਏਜੰਟਾਂ ਨੇ ਅਗਵਾਹ ਕਰ ਲਿਆ ਸੀ ਅਤੇ ਉਸ 'ਤੇ ਹਮਲਾ ਕੀਤਾ ਗਿਆ ਸੀ। ਹਾਵਰਡ ਲਾਮ ਨਾਮ ਦਾ ਇਹ ਵਿਅਕਤੀ ਸ਼ਹਿਰ ਦੇ ਮੁੱਖ ਵਿਰੋਧੀ ਦਲ ਡੈਮੋਕ੍ਰੇਟਿਕ ਪਾਰਟੀ ਦਾ ਇਕ ਵੱਡਾ ਬਜ਼ੁਰਗ ਮੈਂਬਰ ਹੈ। ਲਾਮ ਨੇ ਪਿਛਲੇ ਹਫ਼ਤੇ ਇਕ ਪੱਤਰ ਪ੍ਰੇਰਕ ਸੰਮੇਲਨ ਵਿਚ ਦਾਅਵਾ ਕੀਤਾ ਸੀ ਕਿ ਚੀਨੀ ਏਜੰਟਾਂ ਨੇ ਸ਼ਹਿਰ ਦੇ ਵਿਚਕਾਰ ਤੋਂ ਉਸ ਨੂੰ ਜ਼ਬਰਦਸਤੀ ਕਾਰ ਵਿਚ ਖਿੱਚ ਲਿਆ ਅਤੇ ਨੁਕੀਲੀ ਚੀਜ਼ ਨਾਲ ਉਸ ਦੀ ਪੱਟ 'ਤੇ ਹਮਲਾ ਕੀਤਾ ਅਤੇ ਬਾਅਦ ਵਿਚ ਸਦੂਰ ਸਮੁੰਦਰ ਤੱਟ 'ਤੇ ਉਸ ਨੂੰ ਸੁੱਟ ਦਿੱਤਾ। ਸਥਾਨਕ ਸਮਾਚਾਰ ਏਜੰਸੀ, ਫੈਕਟਵਾਇਰ ਵਲੋਂ ਪ੍ਰਾਪਤ ਸੀ. ਸੀ. ਟੀ. ਵੀ. ਤਸਵੀਰਾਂ ਤੋਂ ਬਾਅਦ ਲਾਮ ਦੇ ਦਾਅਵਿਆਂ ਨੂੰ ਚੁਣੌਤੀ ਦਿੱਤੀ ਗਈ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਹ ਘੁੰਮ ਰਿਹਾ ਸੀ ਉਦੋਂ ਉਸ ਕੋਲ ਇਕ ਨਕਾਬਪੋਸ਼ ਆਇਆ ਅਤੇ ਉਸ ਨੂੰ ਅਗਵਾਹ ਕਰ ਲਿਆ ਗਿਆ। ਲਾਮ ਨੇ ਤਸਵੀਰਾਂ ਵਿਚ ਦਿਖਾਈ ਦੇਣ ਵਾਲੇ ਨਕਾਬਪੋਸ਼ ਵਿਅਕਤੀ ਨੂੰ ਆਪਣਾ ਸਾਥੀ ਹੋਣ ਤੋਂ ‍ਮਨਾ ਕੀਤਾ ਹੈ। ਹਾਂਗਕਾਂਗ ਪੁਲਸ ਨੇ ਵੀਰਵਾਰ ਜਾਰੀ ਇਕ ਬਿਆਨ ਵਿਚ ਕਿਹਾ ਕਿ ਲਾਮ 'ਤੇ ਪੁਲਸ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਸੀ। ਹਾਂਗਕਾਂਗ ਦੇ ਸਰਕਾਰੀ ਪਸਾਰਕ ਆਰਟੀ ਐੱਚ. ਕੇ. ਨੇ ਕਾਰਜਕਾਰੀ ਪੁਲਸ ਕਮਿਸ਼ਨਰ ਲਾਉ ਯਿਪ-ਸ਼ਿੰਗ ਨੇ ਕਿਹਾ ਕਿ ਲਾਮ ਦੇ ਬਿਆਨ ਅਤੇ ਜਾਂਚ ਏਜੰਸੀ ਤੋਂ ਮਿਲੀ ਜਾਣਕਾਰੀ ਮੇਲ ਨਹੀਂ ਖਾ ਰਹੀ। ਉਨ੍ਹਾਂ ਨੇ ਕਿਹਾ ਪੁਲਸ ਨੂੰ ਗਲਤ ਸੂਚਨਾ ਦੇਣ ਜਾਂ ਗਲਤ ਰਿਪੋਰਟ ਕਰਨ ਵਾਲੇ ਵਿਅਕਤੀ ਨੂੰ ਘੱਟ ਤੋਂ ਘੱਟ ਛੇ ਮਹੀਨੇ ਦੀ ਜੇਲ੍ਹ ਹੋ ਸਕਦੀ ਹੈ।


Related News