ਡਲਿਵਰੀ ਬੁਆਏ ਨੇ ਵੱਖਰੇ ਅੰਦਾਜ਼ 'ਚ ਕਰਵਾਇਆ ਵਿਆਹ, ਛਾ ਗਿਆ ਸੋਸ਼ਲ ਮੀਡੀਆ 'ਤੇ

10/17/2017 3:29:37 PM

ਚੀਨ,(ਏਜੰਸੀ)— ਆਪਣੇ ਵਿਆਹ ਨੂੰ ਹਰ ਕੋਈ ਖਾਸ ਬਣਾਉਣਾ ਚਾਹੁੰਦਾ ਹੈ । ਇਸ ਲਈ ਲੋਕ ਬਹੁਤ ਕੁੱਝ ਕਰਦੇ ਹਨ । ਕੋਈ ਹਵਾ ਵਿਚ ਲਟਕ ਕੇ ਤਾਂ ਕੋਈ ਪਾਣੀ ਦੇ ਅੰਦਰ ਵਿਆਹ ਕਰਵਾਉਂਦਾ ਹੈ । ਚੀਨ ਦੇ ਇਕ ਡਲਿਵਰੀ ਬੁਆਏ ਨੇ ਵੀ ਆਪਣਾ ਵਿਆਹ ਵੱਖਰੇ ਅੰਦਾਜ਼ ਵਿਚ ਕਰਵਾਇਆ । ਚੀਨੀ ਰਿਪੋਰਟ ਮੁਤਾਬਕ ਲਾੜਾ ਡਲਿਵਰੀ ਬੁਆਏ ਦਾ ਕੰਮ ਕਰਦਾ ਹੈ। ਉਹ ਆਪਣੇ ਸ‍ਕੂਟਰ 'ਤੇ ਹੀ ਘਰ-ਘਰ ਜਾ ਕੇ ਸਾਮਾਨ ਡਲਿਵਰ  ਕਰਦਾ ਹੈ । ਅਜਿਹੇ 'ਚ ਉਸ ਨੇ ਸੋਚਿਆ ਕਿ ਉਹ ਵਿਆਹ ਵੀ ਸਕੂਟਰ 'ਤੇ ਹੀ ਕਰਵਾਏਗਾ।

PunjabKesari
ਇਸ ਨੇ ਪਹਿਲਾਂ ਤਾਂ ਆਪਣੀ ਲਾੜੀ ਨੂੰ ਇਸ ਬਾਰੇ ਮਨਾਇਆ ਅਤੇ ਫਿਰ ਵਿਆਹ ਕਰਵਾਉਣ ਲਈ ਸ‍ਕੂਟਰ ਲੈ ਕੇ ਨਿਕਲ ਪਿਆ । ਸਭ ਤੋਂ ਖਾਸ ਗੱਲ ਇਹ ਸੀ ਕਿ ਬਰਾਤੀ ਵੀ ਸ‍ਕੂਟਰ 'ਤੇ ਆਏ ਅਤੇ ਸਭ ਡਲਿਵਰੀ ਬੁਆਏ ਦੇ ਪਹਿਰਾਵੇ ਅਤੇ ਹੈਲਮਟ ਪਾ ਕੇ ਪੁੱਜੇ ਸਨ। ਚੀਨ ਦੀਆਂ ਸੜਕਾਂ ਉੱਤੇ ਜਦੋਂ ਇਹ ਜੋੜਾ ਨਿਕਲਿਆ ਤਾਂ ਉਸ ਦੇ ਪਿੱਛੇ ਕਈ ਸ‍ਕੂਟਰ ਸਵਾਰ ਚੱਲ ਰਹੇ ਸਨ । ਇਹ ਸਾਰੇ ਡਲਿਵਰੀ ਬੁਆਏ ਸਨ ਅਤੇ ਲਾੜੇ ਨਾਲ ਕੰਮ ਕਰਦੇ ਸਨ । ਇਸ ਵਿਆਹ ਦੀ ਵੀਡੀਓ ਵੀ ਬਣਾਈ ਗਈ ਜੋ ਚੀਨੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਦੋਂ ਇਹ ਬਰਾਤ ਨਿਕਲ ਰਹੀ ਸੀ ਤਾਂ ਕੋਲ ਖੜ੍ਹੇ ਲੋਕ ਹੈਰਾਨ ਸਨ । ਸ਼ਾਇਦ ਉਨ੍ਹਾਂ ਨੇ ਵੀ ਇਸ ਤਰ੍ਹਾਂ ਦਾ ਵਿਆਹ ਪਹਿਲੀ ਵਾਰ ਵੇਖਿਆ ਹੋਵੇ ਪਰ ਲਾੜੇ ਦਾ ਇਹ ਅੰਦਾਜ਼ ਸਭ ਨੂੰ ਵੱਖਰਾ ਲੱਗਾ। ਉਸ ਨੇ ਸਸਤੇ 'ਚ ਹੀ ਵੱਖਰੇ ਢੰਗ ਨਾਲ ਵਿਆਹ ਕਰਵਾ ਲਿਆ।


Related News