ਚੀਨੀ ਫੌਜ ਨੇ ਭਾਰਤੀ ਡਰੋਨ ਦੇ ''''ਗੈਰ ਕਨੂੰਨੀ ਪ੍ਰਵੇਸ਼'''' ''ਤੇ ਜਤਾਇਆ ਵਿਰੋਧ

12/07/2017 12:59:57 PM

ਬੀਜਿੰਗ (ਭਾਸ਼ਾ)— ਚੀਨ ਦੀ ਫੌਜ ਨੇ ਆਪਣੇ ਹਵਾ ਖੇਤਰ ਵਿਚ ਭਾਰਤ ਦੇ ਮਨੁੱਖ ਰਹਿਤ ਜਹਾਜ਼ (ਡਰੋਨ) ਦੇ ਹਾਲ ਹੀ ਵਿਚ ''ਗੈਰ ਕਨੂੰਨੀ ਰੂਪ ਨਾਲ ਪ੍ਰਵੇਸ਼'' ਕਰਨ ਉੱਤੇ ਅੱਜ ਭਾਵ ਵੀਰਵਾਰ ਨੂੰ ਸਖਤ ਅਸੰਤੋਸ਼ ਅਤੇ ਵਿਰੋਧ ਜਤਾਇਆ।
ਪੱਛਮੀ ਥਿਏਟਰ ਕਮਾਨ ਦੇ ਜੁਆਇੰਟ ਸਟਾਫ ਡਿਪਾਰਟਮੈਂਟ ਦੇ ਯੁੱਧ ਸਬੰਧੀ ਬਿਊਰੋ ਦੇ ਉਪ ਮੁਖੀ ਝਾਂਗ ਸ਼ੁਇਲੀ ਨੇ ਕਿਹਾ ਕਿ ਹਾਲ ਹੀ ਵਿਚ ਭਾਰਤੀ ਡਰੋਨ ਚੀਨ ਦੇ ਹਵਾ ਖੇਤਰ ਵਿਚ ''ਗੈਰ ਕਨੂੰਨੀ ਰੂਪ ਨਾਲ ਦਾਖਲ ਹੋਇਆ'' ਅਤੇ ਹਾਦਸਾਗ੍ਰਸਤ ਹੋ ਗਿਆ। ਚੀਨ ਦੇ ਸੀਮਾ ਬਲਾਂ ਨੇ ਡਰੋਨ ਦੀ ਪਛਾਣ ਕੀਤੀ। ਉਨ੍ਹਾਂ ਹਾਦਸੇ ਦੀ ਸਹੀ ਜਾਣਕਾਰੀ ਨਹੀਂ ਦਿੱਤੀ। ਪੀਪੁਲਸ ਲਿਬਰੇਸ਼ਨ ਆਰਮੀ ਦੀ ਪੱਛਮੀ ਥਿਏਟਰ ਕਮਾਨ ਦੇ ਅਧਿਕਾਰ ਖੇਤਰ ਵਿਚ ਭਾਰਤ ਨਾਲ ਲੱਗਦਾ ਤਿੱਬਤ ਦਾ ਸਰਹੱਦੀ ਖੇਤਰ ਵੀ ਆਉਂਦਾ ਹੈ। ਚੀਨ ਦੀ ਇਕ ਸਰਕਾਰੀ ਗੱਲਬਾਤ ਕਮੇਟੀ ਨੇ ਝਾਂਗ ਦੇ ਹਵਾਲੇ ਤੋਂ ਕਿਹਾ, ''ਭਾਰਤ ਦਾ ਕਦਮ ਚੀਨ ਦੀ ਖੇਤਰੀ ਪ੍ਰਭੂਸੱਤਾ ਦੀ ਉਲੰਘਣਾ ਹੈ ਅਤੇ ਅਸੀਂ ਇਸ ਉੱਤੇ ਸਖਤ ਅੰਸਤੋਸ਼ ਅਤੇ ਵਿਰੋਧ ਜਤਾਉਂਦੇ ਹਾਂ।
''ਉਨ੍ਹਾਂ ਕਿਹਾ, ''ਅਸੀਂ ਆਪਣਾ ਅਭਿਆਨ ਅਤੇ ਆਪਣੀ ਜ਼ਿੰਮੇਦਾਰੀ ਨਿਭਾਵਾਂਗੇ ਅਤੇ ਚੀਨ ਦੀ ਰਾਸ਼ਟਰੀ ਪ੍ਰਭੂਸੱਤਾ ਦੀ ਰੱਖਿਆ ਕਰਾਂਗੇ।'' ਉਥੇ ਹੀ ਭਾਰਤ ਦੇ ਰੱਖਿਆ ਮੰਤਰਾਲਾ ਵੱਲੋਂ ਅਜੇ ਇਸ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਹਾਲ ਹੀ ਵਿਚ ਭਾਰਤ-ਚੀਨ-ਭੂਟਾਨ ਦੀ ਸੀਮਾ ਨੇੜੇ ਚੀਨੀ ਫੌਜ ਵੱਲੋਂ ਇਕ ਸੜਕ ਦੇ ਨਿਰਮਾਣ ਤੋਂ ਬਾਅਦ ਡੋਕਲਾਮ ਵਿਚ ਭਾਰਤ ਅਤੇ ਚੀਨ ਦੀ ਫੌਜ ਵਿਚਕਾਰ ਗਤੀਰੋਧ ਪੈਦਾ ਹੋ ਗਿਆ ਸੀ। ਭਾਰਤ ਦੇ ਚਿਕੇਨ ਨੇਕ ਕਾਰੀਡੋਰ ਨੇੜੇ ਚੀਨੀ ਫੌਜ ਵੱਲੋਂ ਨਿਰਮਾਣ ਰੋਕਣ ਤੋਂ ਬਾਅਦ 73 ਦਿਨਾਂ ਤੱਕ ਚੱਲਿਆ ਇਹ ਗਤੀਰੋਧ 28 ਅਗਸਤ ਨੂੰ ਖ਼ਤਮ ਹੋਇਆ ਸੀ।


Related News