ਚੀਨ ਨੇ ਪਾਕਿਸਤਾਨ, ਅਫਗਾਨਿਸਤਾਨ ਨਾਲ ਸਹਿਯੋਗ ਵਧਾਉਣ ਦਾ ਕੀਤਾ ਜ਼ਿਕਰ

06/25/2017 10:01:41 PM

ਇਸਲਾਮਾਬਾਦ - ਚੀਨ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਆਪਣੇ ਦੋ-ਪੱਖੀ ਸਬੰਧਾਂ 'ਚ ਸੁਧਾਰ ਲਿਆਉਣ ਅਤੇ ਸਮਝੌਤੇ ਰਾਹ ਅਪਣਾਉਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਉਸ ਨੇ ਇਸਲਾਮਾਬਾਦ ਅਤੇ ਕਾਬੁਲ ਵਿਚਾਲੇ ਸਬੰਧਾਂ ਨੂੰ ਫਿਰ ਤੋਂ ਅੱਗੇ ਵਧਾਉਣ ਲਈ 3 ਪੱਖੀ ਤੰਤਰ ਸਥਾਪਿਤ ਕਰਨ 'ਤੇ ਸਹਿਮਤੀ ਜਤਾਈ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਹ ਯੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ਼ ਨਾਲ ਸ਼ਨੀਵਾਰ ਨੂੰ ਇਥੇ ਕਈ ਦੋ-ਪੱਖੀ ਮੁੱਦਿਆਂ ਦੇ ਨਾਲ-ਨਾਲ ਅਫਗਾਨਿਸਤਾਨ ਦੀ ਸਥਿਤੀ 'ਤੇ ਚਰਚਾ ਕੀਤਾ। ਅਜੀਜ਼ ਨੇ ਐਤਵਾਰ ਨੂੰ ਕਿਹਾ ਕਿ ਅਫਗਾਨਿਤਾਨ ਨੂੰ ਸ਼ਾਮਲ ਕਰਦੇ ਹੋਏ 3 ਪੱਖੀ ਤੰਤਰ ਵਿਕਸਤ ਕਰਨ 'ਤੇ ਸਹਿਮਤ ਹੋ ਗਏ ਹਨ ਤਾਂਕਿ ਇਸਲਾਮਾਬਾਦ ਅਤੇ ਕਾਬੁਲ ਵਿਚਾਲੇ ਸਬੰਧਾਂ ਨੂੰ ਸੁਧਾਰਿਆ ਜਾ ਸਕੇ। ਅਜੀਜ਼ ਨੇ ਇਕ ਬਿਆਨ 'ਚ ਕਿਹਾ ਕਿ ਕਾਬੁਲ ਅਤੇ ਇਸਲਾਮਾਬਾਦ 'ਚ ਵਿਦੇਸ਼ ਮੰਤਰੀ ਵਾਂਗ ਯੀ ਦੀ ਗੱਲਬਾਤ ਤੋਂ ਬਾਅਦ ਤਿੰਨੋ ਪੱਖ ਸ਼ਾਂਤੀ ਲਈ 2 ਅਹਿਮ ਤੰਤਰ ਬਣਾਉਣ ਲਈ ਸਹਿਮਤ ਹੋ ਗਏ ਹਨ। ਕਾਬੁਲ ਦੌਰੇ ਤੋਂ ਬਾਅਦ 2 ਦਿਨ ਦੇ ਦੌਰੇ 'ਤੇ ਇਥੇ ਪਹੁੰਚੇ ਵਾਂਗ ਨੇ ਯੁੱਧ ਪ੍ਰਭਾਵਿਤ ਦੇਸ਼ ਦੀ ਸਥਿਤੀ 'ਤੇ ਚਰਚਾ ਕੀਤੀ। ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਰਿਸ਼ਤਿਆਂ 'ਚ ਹਾਲ ਹੀ 'ਚ ਖਟਾਸ ਦੇਖਣ ਨੂੰ ਮਿਲੀ ਹੈ। ਚੀਨੀ ਅਖਬਾਰ ਏਜੰਸੀ ਸ਼ਿੰਹੂਆ ਨੇ ਵਾਂਗ ਦੇ ਹਵਾਲੇ ਤੋਂ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਣਾਅ ਵਿਕਾਸ ਅਤੇ ਸਥਿਰਤਾ ਨਾਲ ਹੀ ਖੇਤਰੀ ਸਹਿਯੋਗ ਲਈ ਚੰਗਾ ਨਹੀਂ ਹੈ। ਉਨ੍ਹਾਂ ਨੇ ਸਬੰਧਾਂ 'ਚ ਸੁਧਾਰ ਲਈ ਦੋਹਾਂ ਦੇਸ਼ਾਂ 'ਚ ਅੱਗੇ ਆਉਣ ਨੂੰ ਕਿਹਾ।


Related News