ਚੀਨ ਨੇ ਚੁੱਕਿਆ ਸਖਤ ਕਦਮ, ਸਦਮੇ ''ਚ ਪਾਕਿਸਤਾਨ

12/05/2017 9:57:19 PM

ਇਸਲਾਮਾਬਾਦ—ਪਾਕਿਸਤਾਨ 'ਚ ਲਗਾਤਾਰ ਵੱਧ ਰਹੇ ਭ੍ਰਿਸ਼ਟਾਚਾਰ ਖਿਲਾਫ ਚੀਨ ਨੇ ਸਕਤ ਕਦਮ ਚੁੱਕਿਆ ਹੈ ਜਿਸ ਦਾ ਅਸਰ 50 ਅਰਬ ਡਾਲਰ ਵਾਲੀ (32 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ) ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਪ੍ਰਾਜੈਕਟ 'ਤੇ ਵੀ ਪਿਆ ਹੈ। ਚੀਨ ਨੇ ਘੱਟ ਤੋਂ ਘੱਟ 3 ਵੱਡੇ ਰੋਡ ਪ੍ਰਾਜੈਕਟ ਲਈ ਸਥਾਈ ਰੂਪ 'ਚ ਫੰਡ ਰੋਕ ਦਿੱਤਾ ਹੈ। ਮੀਡੀਆ ਰਿਪੋਰਟ  ਮੁਤਾਬਕ ਚੀਨ ਦੇ ਇਸ ਫੈਸਲੇ ਨਾਲ ਉਸ ਦੇ ਖਾਸ 'ਦੋਸਤ' ਪਾਕਿਸਤਾਨ ਸਦਮੇ 'ਚ ਹੈ। ਜ਼ਿਕਰਯੋਗ ਹੈ ਕਿ ਸੀ.ਪੀ.ਈ.ਸੀ. ਚੀਨ ਦੀ ਪ੍ਰਮੁੱਖ ਓ.ਬੀ.ਓ.ਆਰ. (ਵਨ ਬੇਲਟ ਵਨ ਰੋਡ) ਪ੍ਰਾਜੈਕਟ ਦਾ ਹੀ ਹਿੱਸਾ ਹੈ। 
ਡਾਨ ਦੀ ਰਿਪੋਰਟ ਮੁਤਾਬਕ ਇਸ ਨਾਲ ਪਾਕਿਸਤਾਨ ਨੈਸ਼ਨਲ ਹਾਈਵੇਅ ਅਥਾਰਟੀ ਦੀ ਅਰਬਾਂ ਡਾਲਰ ਦਾ ਪ੍ਰਾਜੈਕਟਾਂ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਦੇ ਚਲਦੇ ਘੱਟ ਤੋਂ ਘੱਟ ਤਿੰਨ ਪ੍ਰਾਜੈਕਟਾਂ 'ਚ ਦੇਰੀ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਮੁਤਾਬਕ ਚੀਨ ਵਲੋਂ ਨਵੀਂ ਗਾਇਡਲਾਇਨਜ਼ ਜਾਰੀ ਹੋਣ ਤੋਂ ਬਾਅਦ ਫੰਡ ਜਾਰੀ ਕੀਤਾ ਜਾਵੇਗਾ। ਓ.ਬੀ.ਓ.ਆਰ. ਪ੍ਰਾਜੈਕਟ ਪਾਕਿ ਆਧਿਕਾਰਕ ਕਸ਼ਮੀਰ (ਪੀ.ਓ.ਕੇ.) ਤੋਂ ਵੀ ਗੁਜਰੇਗੀ। ਇਸ ਪ੍ਰਾਜੈਕਟ ਦੇ ਰਾਹੀ ਚੀਨ ਦਾ ਸ਼ਿਨਜਿਯਾਂਗ ਇਲਾਕਾ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਨਾਲ ਜੁੜੇਗਾ। 
ਫੰਡ ਰੋਕੇ ਜਾਣ ਜਾ ਅਸਰ 210 ਕਿਲੋਮੀਟਰ ਲੰਬੀ ਡੇਰਾ ਇਸਮਾਇਲ ਖਾਨ-ਝੋਬ ਰੋਡ 'ਤੇ ਪਵੇਗਾ। ਇਸ 'ਚ ਲਗਭਗ 81 ਅਰਬ ਰੁਪਏ ਦੀ ਲਾਗਤ ਦਾ ਅਨੁਮਾਨ ਹੈ। ਇਸ ਪ੍ਰਾਜੈਕਟ ਦੇ ਤਹਿਤ 66 ਅਰਬ ਰੁਪਏ ਸੜਕ ਨਿਰਮਾਣ ਅਤੇ 15 ਅਰਬ ਰੁਪਏ ਜ਼ਮੀਨ ਐਕਵਾਇਰ 'ਤੇ ਖਰਚ ਹੋਣਗੇ। ਇਸ ਤੋਂ ਇਲਾਵਾ 19.76 ਅਰਬ ਰੁਪਏ ਦੀ 110 ਕਿਲੋਮੀਟਰ ਲੰਬੀ ਖੁਜਦਾਰ-ਬਸਿਮਾ ਰੋਡ ਪ੍ਰਾਜੈਕਟ 'ਤੇ ਵੀ ਇਸ ਦਾ ਅਸਰ ਪਵੇਗਾ। ਉੱਥੇ ਹੀ ਤੀਜੇ ਪ੍ਰਾਜੈਕਟ ਰਾਏਕੋਟ ਨਾਲ ਥਾਕੋਟ ਦੇ ਵਿਚਾਲੇ ਕਾਰਾਕੋਰਮ ਹਾਈਵੇਅ ਹੈ। 136 ਕਿਲੋਮੀਟਰ ਲੰਬੀ ਇਸ ਸੜਕ ਦੇ ਨਿਰਮਾਣ 'ਤੇ ਲਗਭਗ 8.5 ਅਰਬ ਰੁਪਏ ਖਰਚਾ ਹੋਣ ਦਾ ਅਨੁਮਾਨ ਹੈ।


Related News