ਭਾਰਤ-ਅਫਗਾਨਿਸਤਾਨ ਏਅਰ ਕਾਰੀਡੋਰ ਨਾਲ ਬੌਖਲਾਇਆ ਚੀਨ

06/26/2017 6:27:43 PM

ਬੀਜਿੰਗ— ਚੀਨੀ ਮੀਡੀਆ ਪਾਕਿਸਤਾਨ ਨੂੰ ਦਰਕਿਨਾਰ ਕਰ ਸਿੱਧੇ ਭਾਰਤ ਤੋਂ ਅਫਗਾਨਿਸਤਾਨ ਤੱਕ ਦੇ ਏਅਰ ਕਾਰੀਡੋਰ 'ਤੇ ਬੌਖਲਾ ਗਿਆ ਹੈ। ਚੀਨੀ ਸਰਕਾਰ ਦੇ ਇਕ ਅਖਬਾਰ ਨੇ ਇਸ ਨੂੰ ਭਾਰਤ ਦੀ ਅੜੀਅਲ ਭੂ-ਰਾਜਨੀਤਿਕ ਸੋਚ ਦਾ ਉਦਾਰਹਣ ਦੱਸਿਆ ਹੈ। 
ਅਖਬਾਰ ਨੇ ਇਸ ਨੂੰ ਚੀਨੀ ਕਨੇਕਟੀਵਿਟੀ ਪ੍ਰੋਜੈਕਟ ਦਾ ਵਿਰੋਧ ਵੀ ਠਹਿਰਾਇਆ ਹੈ। ਚੀਨ ਅਰਬਾਂ ਦੇ ਨਿਵੇਸ਼ ਨਾਲ ਪਾਕਿਸਤਾਨ 'ਚ ਆਰਥਿਕ ਕਾਰੀਡੋਰ ਤਿਆਰ ਕਰ ਰਿਹਾ ਹੈ। ਅਖਬਾਰ ਨੇ ਭਾਰਤ ਨੂੰ ਵੀ ਚੀਨ ਦੇ ਸਹਿਯੋਗੀ ਪਾਕਿਸਤਾਨ ਨਾਲ ਆਰਥਿਕ ਅਤੇ ਵਪਾਰਕ ਸੰੰਬੰਧ ਵਿਕਸਿਤ ਕਰਨ ਦੀ ਸਲਾਹ ਦਿੱਤੀ ਹੈ।
ਗੌਰਤਲਬ ਇਹ ਕਿ ਭਾਰਤ ਅਤੇ ਅਫਗਾਨਿਸਤਾਨ 'ਚ ਬੀਤੇ ਹਫਤੇ ਸਿੱਧਾ ਵਪਾਰਕ ਹਵਾਈ ਮਾਰਗ ਖੋਲਿਆ ਗਿਆ ਹੈ।
ਬੀਤੇ ਸਾਲ ਅਫਗਾਨੀ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ 'ਚ ਦੋਹਾਂ ਦੇਸ਼ਾਂ 'ਚ ਇਸ ਕਾਰੀਡੋਰ ਨੂੰ ਬਣਾਉਣ 'ਤੇ ਸਹਮਤੀ ਬਣੀ ਸੀ।  ਭਾਰਤ ਅਤੇ ਅਫਗਾਨਿਸਤਾਨ ਨੂੰ ਸੜਕ ਮਾਰਗ ਦੁਆਰਾ ਜੁੜਨ ਲਈ ਪਾਕਿਸਤਾਨ ਤੋਂ ਹੋ ਕੇ ਲੰਘਣਾ ਹੁੰਦਾ ਹੈ। ਜਦਕਿ ਪਾਕਿਸਤਾਨ ਆਪਣੇ ਖੇਤਰ ਦੀ ਵਰਤੋਂ ਕਰਦੇ ਹੋਏ ਭਾਰਤ ਅਤੇ ਅਫਗਾਨਿਸਤਾਨ 'ਚ ਵਿਆਪਕ ਵਪਾਰ ਦੀ ਆਗਿਆ ਨਹੀਂ ਦਿੰਦਾ ਹੈ। ਇਸ ਸਮੱਸਿਆ ਦੇ ਹੱਲ ਲਈ ਅਤੇ ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਇਹ ਏਅਰ ਕਾਰੀਡੋਰ ਬਣਾਇਆ ਗਿਆ ਹੈ।
ਇਕ ਅਖਬਾਰ ਮੁਤਾਬਕ,'' ਸਵਾਲ ਉੱਠਦਾ ਹੈ ਕਿ ਕੀ ਅਫਗਾਨਿਸਤਾਨ ਅਤੇ ਹੋਰ ਮੱਧ ਏਸ਼ੀਆਈ ਦੇਸ਼ਾਂ ਨਾਲ ਵਪਾਰ ਕਰਨ ਲਈ ਭਾਰਤ ਪਾਕਿਸਤਾਨ ਨੂੰ ਦਰਕਿਨਾਰ ਕਰੇਗਾ। ਇਹ ਸਿਰਫ ਖੇਤਰੀ ਆਰਥਿਕ ਵਿਕਾਸ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਨਹੀਂ ਬਲਕਿ ਭਾਰਤ ਦੀ ਅੜੀਅਲ ਭੂ-ਰਾਜਨੀਤਕ ਸੋਚ ਦਾ ਨਮੂਨਾ ਹੈ। ਇੰਝ ਲੱਗਦਾ ਹੈ ਕਿ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਦੇ ਵਿਰੋਧ 'ਚ ਭਾਰਤ ਇਹ ਕਰ ਰਿਹਾ ਹੈ।''


Related News