ਚੀਨ ਨੇ ਧਾਰਮਿਕ ਸੁਤੰਤਰਤਾ ''ਤੇ ਅਮਰੀਕੀ ਨਿੰਦਾ ਨੂੰ ਕੀਤਾ ਖਾਰਜ

08/16/2017 11:10:17 PM

ਬੀਜ਼ਿੰਗ — ਚੀਨ ਨੇ ਧਾਰਮਿਕ ਸੁਤੰਤਰਤਾ ਨੂੰ ਲੈ ਕੇ ਅਮਰੀਕੀ ਵੱਲੋਂ ਕੀਤੀ ਗਈ ਨਿੰਦਾ ਨੂੰ ਖਾਰਜ ਕਰ ਦਿੱਤਾ ਹੈ। ਅਮਰੀਕਾ ਨੇ ਧਾਰਮਿਕ ਸੁਤੰਤਰਤਾ ਨਾਲ ਜੁੜੀ ਆਪਣੀ ਸਾਲਾਨਾ ਰਿਪੋਰਟ 'ਚ ਚੀਨ 'ਤੇ ਈਸਾਈ, ਮੁਸਲਮਾਨਾਂ, ਫਾਲੂਨ ਗੋਂਗ ਭਾਈਚਾਰੇ ਅਤੇ ਤਿੱਬਤੀ ਬੋਧ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਚੀਨੀ ਵਿਦੇਸ਼ ਵਿਭਾਦ ਦੀ ਬੁਲਾਰੀ ਹੋਆ ਚੁਨਯਿੰਗ ਨੇ ਕਿਹਾ, ''ਚੀਨ 'ਚ ਸਾਰੇ ਨਸਲ ਅਤੇ ਧਰਮ ਦੇ ਲੋਕਾਂ ਨੂੰ ਧਾਰਮਿਕ ਵਿਸ਼ਵਾਸ ਦਾ ਪਾਲਣ ਕਰਨ ਦੀ ਪੂਰੀ ਆਜ਼ਾਦੀ ਹੈ। ਇਸ ਰਿਪੋਰਟ 'ਚ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ''ਅਸੀਂ ਅਮਰੀਕਾ ਨੂੰ ਵੀ ਸਮੁੱਚਾ ਦੇਸ਼ ਨਹੀਂ ਮੰਨਦੇ। ਅਸੀਂ ਅਮਰੀਕਾ ਤੋਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਇਥੋਂ ਦੀਆਂ ਚੀਜ਼ਾ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਕਰਨ।


Related News