ਚੀਨ ਨੇ ਹੁਣ ਮਾਈਕਰੋ ਜਿਮ ਸਰਵਿਸ ਕੀਤੀ ਸ਼ੁਰੂ, 1 ਮਿੰਟ ਦੀ ਐਕਸਰਸਾਈਜ਼ ਲਈ ਦੇਣੇ ਪੈਣਗੇ 2 ਰੁਪਏ (ਤਸਵੀਰਾਂ)

08/12/2017 4:16:05 PM

ਬੀਜਿੰਗ— ਚੀਨ ਵੈਸਟਰਨ ਕੰਟਰੀਜ਼ ਦੀ ਨਕਲ ਕਰ ਕੇ ਤੇਜ਼ੀ ਨਾਲ ਮਾਰਡਨ ਹੁੰਦਾ ਜਾ ਰਿਹਾ ਹੈ । ਉੱਥੇ ਪਿਛਲੇ ਦਿਨੀਂ ਸ਼ੇਅਰਡ ਬਾਈਕਜ਼ ਅਤੇ ਸਮਾਰਟ ਕਰਾਓਕੇ ਬੂਥ ਵਰਗੀਆਂ ਸਰਵੀਸੇਜ਼ ਸ਼ੁਰੂ ਹੋਈਆਂ ਹਨ । ਹੁਣ ਇਕ ਸਟਾਰਟਅਪ ਨੇ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਡਿਜ਼ੀਟਲ ਜਿਮ ਪੋਡ ਲਗਾਏ ਹਨ, ਜਿੱਥੇ ਲੋਕ ਪ੍ਰਤੀ ਮਿੰਟ ਦੇ ਹਿਸਾਬ ਨਾਲ ਪੈਸੇ ਦੇ ਕੇ ਐਕਸਰਸਾਈਜ਼ ਕਰ ਪਾਉਣਗੇ । ਜਿਮ ਦੀ ਤਲਾਸ਼ ਅਤੇ ਉਸ ਅੰਦਰ ਪਰਵੇਸ਼ ਕਰਨਾ ਇਕ ਐਪ ਨਾਲ ਸੰਭਵ ਹੋਵੇਗਾ । ਇਹ ਐਪ ਉਬੇਰ ਵਰਗੀ ਟੈਕਸੀ ਕੰਪਨੀ ਦੀ ਤਰਜ਼ ਉੱਤੇ ਕੰਮ ਕਰੇਗਾ । 
ਅਜਿਹਾ ਹੈ ਮਾਈਕਰੋ ਜਿਮ 
ਇਹ ਤਸਵੀਰ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਸੜਕ ਕੰਡੇ ਸ਼ੁਰੂ ਹੋਏ ਮਾਈਕਰੋ ਜਿਮ ਦੀ ਹੈ । ਇੱਥੇ ਟਰੇਡਮਿਲ, ਏਅਰ ਕੰਡੀਸ਼ਨਰ, ਏਅਰ ਪਿਊਰੀਫਾਇਰ ਅਤੇ ਟੀ.ਵੀ. ਦੀਆਂ ਸੁਵਿਧਾਵਾਂ ਮਿਲਣਗੀਆਂ । ਇਸ ਮਾਈਕਰੋ ਜਿਮ ਪੋਡ ਦਾ ਸਰੂਪ ਪਬਲਿਕ ਟਾਇਲਟ ਦੇ ਬਰਾਬਰ ਹੈ । ਕਰੀਬ 40 ਵਰਗ ਫੁੱਟ ਵਿਚ ਬਣੇ ਇਸ ਜਿਮ ਪੋਡ ਵਿਚ ਲੋਕ 2 ਰੁਪਏ ਪ੍ਰਤੀ ਮਿੰਟ ਦੇ ਹਿਸਾਬ ਨਾਲ ਵਰਕਆਊਟ ਕਰ ਸਕਦੇ ਹਨ । ਟੇਕ ਸਟਾਰਟਅੱਪ ਮਿਸਪਾਓ ਨੇ ਇਹ ਪਹਿਲ ਉਨ੍ਹਾਂ ਲੋਕਾਂ ਲਈ ਕੀਤੀ ਹੈ ਜੋ ਹੈਲਥ ਨੂੰ ਲੈ ਕੇ ਸੁਚੇਤ ਹਨ ਪਰ ਸਮਾਂ ਨਹੀਂ ਕੱਢ ਪਾਉਂਦੇ । ਅਜਿਹੇ ਵਿਚ ਦਫਤਰ ਜਾਂਦੇ ਜਾਂ ਘਰ ਪਰਤਦੇ ਸਮੇਂ ਉਹ ਇੱਥੇ ਐਕਸਰਸਾਈਜ਼ ਕਰ ਸਕਣਗੇ । ਜਿਮ ਦੇ ਦਰਵਾਜ਼ੇ ਉੱਤੇ ਕਿਊ. ਆਰ ਕੋਡ ਨੂੰ ਸਕੈਨ ਕਰ ਕੇ ਭੁਗਤਾਨ ਕਰਨ ਤੋਂ ਬਾਅਦ ਅੰਦਰ ਪਰਵੇਸ਼ ਕੀਤਾ ਜਾ ਸਕੇਗਾ । ਇੱਥੇ ਛੋਟੀ ਵਰਕਆਊਟ ਐਕਸੇਸਰੀ ਵੀ ਰੱਖੀ ਗਈ ਹੈ। ਕੰਪਨੀ ਦੀ ਇਸ ਸਾਲ ਦੇ ਅੰਤ ਤੱਕ ਅਜਿਹੇ 1 ਹਜ਼ਾਰ ਮਿਨੀ ਵਰਕਆਊਟ ਸਟੇਸ਼ਨ ਖੋਲ੍ਹਣ ਦੀ ਯੋਜਨਾ ਹੈ । ਹਾਲਾਂਕਿ ਕੰਪਨੀ ਦੇ ਸਾਹਮਣੇ ਇਸ ਨੂੰ ਸਫਲਤਾਪੂਰਵਕ ਚਲਾਉਣ ਦੇ ਰਸਤੇ ਵਿਚ ਚੁਣੌਤੀਆਂ ਵੀ ਹਨ । ਉਸ ਨੂੰ ਜ਼ਿਆਦਾ ਖਰਚ ਦੇ ਮੁਕਾਬਲੇ ਮਾਮੂਲੀ ਫੀਸ ਦੀ ਸਮੱਸਿਆ ਨਾਲ ਜੂਝਨਾ ਹੈ। ਇਸ ਤੋਂ ਇਲਾਵਾ ਜਨਤਕ ਜਗ੍ਹਾਵਾਂ ਉੱਤੇ ਲਗਾਏ ਜਾਣ ਵਾਲੇ ਅਜਿਹੇ ਜਿਮ ਦੀ ਸੁਰੱਖਿਆ ਵਿਵਸਥਾ ਕਰਨਾ ਵੀ ਇਕ ਚੁਣੌਤੀ ਹੈ, ਕਿਉਂਕਿ ਇਸ ਨੂੰ ਆਸਾਨੀ ਨਾਲ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ।


Related News