ਚੀਨ ਨੇ ਦੁਨੀਆ ਦਾ ਸਭ ਤੋਂ ਪਹਿਲਾ ''ਹਾਈ ਥਰੂਪੁਟ'' ਸੰਚਾਰ ਉਪਗ੍ਰਹਿ ਕੀਤਾ ਲਾਂਚ

04/13/2017 5:26:18 AM

ਬੀਜਿੰਗ— ਚੀਨ ਨੇ ਬੁੱਧਵਾਰ ਨੂੰ ਇਕ ਅਜਿਹੇ ਨਵੇਂ ਸੰਚਾਰ ਉਪਗ੍ਰਹਿ ਦਾ ਸਫਲਾਪੂਰਵਕ ਪ੍ਰੀਖਣ ਕੀਤਾ ਹੈ, ਜਿਸ ਦੀ ਮਦਦ ਨਾਲ ਹਾਈ ਸਪੀਡ ਟਰੇਨਾਂ ਦੇ ਯਾਤਰੀ ਹਾਈ ਡੈਫੀਨੇਸ਼ਨ ਵੀਡੀਓ ਅਸਾਨੀ ਨਾਲ ਦੇਖ ਸਕਣਗੇ ਤੇ ਇਸ ਦੇ ਨਾਲ ਆਪਦਾ ਵਾਲੀਆਂ ਥਾਵਾਂ ''ਤੇ ਮੌਜੂਦ ਲੋਕਾਂ ਨੂੰ ਮਦਦ ਮਿਲ ਸਕੇਗੀ। ਚੀਨ ਦੇ ਪਹਿਲੇ ''ਹਾਈ ਥਰੂਪੁਟ'' ਸੰਚਾਰ ਉਪਗ੍ਰਹਿ ਸ਼ਿਜਿਆਨ 13 ਨੂੰ ਚੀਨ ਦੇ ਸਿਯੁਆਨ ਇਲਾਕੇ ''ਚ ਸਥਿਤ ਸ਼ਿਯਾਂਗ ਉਪਗ੍ਰਹਿ ਟੈਸਟਿੰਗ ਕੇਂਦਰ ਤੋਂ ਲਾਂਚ ਕੀਤਾ ਗਿਆ। 

ਇਕ ਬਿਆਨ ''ਚ ਦੱਸਿਆ ਕਿ ਲਾਂਗ ਮਾਰਚ 3 ਬੀ ਰਾਕੇਟ ਦੀ ਮਦਦ ਨਾਲ ਉਪਗ੍ਰਹਿ ਨੂੰ ਉਸ ਦੀ ਥਾਂ ਸਥਾਪਿਤ ਕੀਤਾ ਗਿਆ ਹੈ। ਇਸ ਉਪਗ੍ਰਹਿ ਦੀ ਸੰਚਾਰ ਸਮਰਥਾ 20 ਜੀ.ਬੀ.ਪੀ.ਐੱਸ. ਹੈ ਤੇ ਇਸ ਦੀ ਉਮਰ 15 ਸਾਲ ਹੈ। ਇਸ ਦੀ ਸਮਰਥਾ ਚੀਨ ਦੇ ਪਹਿਲੇ ਸੰਚਾਰ ਉਪਗ੍ਰਹਿਆਂ ਤੋਂ ਜ਼ਿਆਦਾ ਹੈ। 

ਇਹ ਉਪਗ੍ਰਹਿ ਜਹਾਜ਼ਾਂ ਤੇ ਹਾਈ ਸਪੀਡ ਟਰੇਨਾਂ ''ਚ ਹਾਈ ਡੈਫੀਨੇਸ਼ਨ ਵੀਡੀਓ ਦੇ ਇਲਾਵਾ ਬਿਹਤਰ ਇੰਟਰਨੈੱਟ ਸੇਵਾ ਵੀ ਮੁਹੱਈਆ ਕਰਵਾਉਣ ਦੀ ਸਮਰਥਾ ਰੱਖਦਾ ਹੈ। ਇਧਨ ਦੇ ਰੂਪ ''ਚ ਰਸਾਇਣਾਂ ਦਾ ਇਸਤੇਮਾਲ ਕਰਨ ਵਾਲੇ ਉਪਗ੍ਰਹਿਆਂ ਦੇ ਮੁਕਾਬਲੇ ਇਹ ਉਪਗ੍ਰਹਿ ਬਿਜਲੀ ਨਾਲ ਚੱਲੇਗਾ। ਇਸ ਪ੍ਰਣਾਲੀ ਦੇ ਕਮਾਂਡਰ ਇਨ ਚੀਫ ਝੋਗ ਝਿਚੇਂਗ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਇਸ ਦੀ ਸਮਰਥਾ ''ਚ 10 ਗੁਣਾ ਵਾਧਾ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਪਗ੍ਰਹਿ ਦਾ ਵਜ਼ਨ ਵਧਾਉਣ ਤੇ ਲਾਂਚ ਦੌਰਾਨ ਵਜਨ ਘੱਟ ਰੱਖਣ ''ਚ ਮਦਦ ਮਿਲ ਸਕਦੀ ਹੈ।


Related News