ਚੀਨ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ ਸਾਬਕਾ ਨਿਆਂ ਮੰਤਰੀ ਨੂੰ ਪਾਰਟੀ ਚੋਂ ਕੱਢਿਆ

10/15/2017 10:50:40 AM

ਬੀਜਿੰਗ,ਭਾਸ਼ਾ— ਚੀਨ ਦੀ ਸੱਤਾਰੂਢ਼ ਕਮਿਊਨਿਸਟ ਪਾਰਟੀ ਨੇ ਭ੍ਰਿਸ਼ਟਾਚਾਰ ਨਿਰੋਧਕ ਏਜੰਸੀ ਦੀ ਜਾਂਚ 'ਚ ਦੋਸ਼ੀ ਪਾਏ ਜਾਣ ਉੱਤੇ ਸਾਬਕਾ ਨਿਆਂ ਮੰਤਰੀ  ਵੂ ਆਇੰਗ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਪਾਰਟੀ ਦੀ ਕੇਂਦਰੀ ਕਮੇਟੀ ਦੀ ਚਾਰ ਦਿਨ ਦੀ ਲੰਬੀ ਬੈਠਕ ਤੋਂ ਬਾਅਦ ਬੀਤੇ ਦਿਨ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸ਼੍ਰੀ ਵੂ ਦਾ ਨਾਮ ਉਨ੍ਹਾਂ ਅਧਿਕਾਰੀਆਂ ਦੀ ਸੂਚੀ 'ਚ ਹੈ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਪਾਰਟੀ ਤੋਂ ਕੱਢਿਆ ਗਿਆ ਹੈ । ਉਹ ਸਾਲ 2005 ਤੋਂ ਇਸ ਸਾਲ ਫਰਵਰੀ ਤੱਕ ਨਿਆਂ ਮੰਤਰੀ ਦੇ ਪਦ 'ਤੇ ਰਹੀ ਸੀ ਅਤੇ ਉਨ੍ਹਾਂ ਦੀ ਗਿਣਤੀ ਚੀਨ ਦੀਆਂ ਮਸ਼ਹੂਰ ਮਹਿਲਾ ਨੇਤਾਵਾਂ 'ਚ ਕੀਤੀ ਜਾਂਦੀ ਹੈ। ਕੇਂਦਰੀ ਅਨੁਸ਼ਾਸਨ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਸ਼੍ਰੀ ਵੂ ਦੇ ਖਿਲਾਫ ਅਨੁਸ਼ਾਸਨੀ ਸਮਸਿਆਵਾਂ ਸੰਬੰਧੀ ਗੰਭੀਰ ਇਲਜ਼ਾਮ ਪਾਏ ਗਏ ਹਨ। ਸ਼੍ਰੀ ਵੂ ਦੇ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ।


Related News