ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਣਡੁੱਬੀ ਡਿਟੈਕਟਰ

06/25/2017 8:05:28 PM

ਬੀਜਿੰਗ—ਚੀਨੀ ਵਿਗਿਆਨਿਕਾਂ ਨੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਣਡੁੱਬੀ ਡਿਟੈਕਟਰ ਬਨਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਚੁੰਬਕੀਏ ਡਿਟੈਕਟਰ ਦੀ ਮਦਦ ਨਾਲ ਲੁੱਕੇ ਹੋਏ ਖਨਿਜ ਅਤੇ ਪਣਡੁੱਬੀ ਦਾ ਪਤਾ ਲਗਾਉਣਾ ਸੰਭਵ ਹੋਵੇਗਾ। ਚੀਨ ਦੀ ਸਭ ਤੋਂ ਵੱਡੀ ਖੋਜ ਸੰਸਥਾ ਚਾਈਨੀਜ਼ ਐਕੇਡਮੀ ਆਫ ਸਾਇੰਸ ਨੇ ਦੱਸਿਆ ਕਿ 'ਸੁਪਰ ਕੰਡਕਟਿਵ ਮੈਗਨੇਟਿਕ ਐਨੋਮਲੀ ਡਿਟੈਕਸ਼ਨ ਐਰੇ ' ਦਾ ਨਿਰਮਾਣ ਸ਼ੰਘਾਈ 'ਚ ਕੀਤਾ ਗਿਆ। ਮਾਹਰ ਸਮਿਤੀ ਨੇ ਇਸ ਦਾ ਪ੍ਰੀਖਣ ਕੀਤਾ ਹੈ। ਹਵਾ 'ਚ ਰਹਿ ਕੇ ਕੰਮ ਕਰਨ ਵਾਲਾ ਇਹ ਡਿਟੈਕਟਰ ਧਰਤੀ ਦੀ ਗਹਿਰਾਈ 'ਚ ਦਬੇ ਖਨਿਜਾਂ ਨੂੰ ਟਿਕਾਣੇ ਦਾ ਸਹੀ ਪਤਾ ਲਗਾਉਣ 'ਚ ਸਮੱਰਥ ਹੈ। ਇਸ ਦਾ ਇਸਤੇਮਾਲ ਨਾਗਰਿਕ ਅਤੇ ਫੌਜ ਜਹਾਜ਼ਾਂ 'ਤੇ ਵੀ ਕੀਤਾ ਜਾ ਸਕਦਾ ਹੈ। ਪ੍ਰੋਫੈਸਰ ਝਾਂਗ ਝੀ ਨੇ ਕਿਹਾ ਕਿ ਇਹ ਕੁਝ ਮਾਮਲਿਆਂ 'ਚ ਪਾਰੰਪਰਿਕ ਡਿਟੈਕਟਰ ਤੋਂ ਵੱਖ ਹੈ ਅਤੇ ਇਹ ਇਸ ਦੀ ਸਮਰੱਥਾ ਦਾ ਰਾਜ ਹੈ।


Related News