ਪਾਕਿਸਤਾਨ ਦੇ ਆਜ਼ਾਦੀ ਦਿਵਸ ਸਮਾਗਮ ''ਚ ਸ਼ਾਮਲ ਹੋਣਗੇ ਚੀਨ ਦੇ ਉਪ ਪ੍ਰਧਾਨ ਮੰਤਰੀ

08/13/2017 9:24:14 PM

ਇਸਲਾਮਾਬਾਦ— 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਵਸ ਮੌਕੇ ਚੀਨ ਦੇ ਉਪ ਪ੍ਰਧਾਨ ਮੰਤਰੀ ਵਾਂਗ ਯਾਂਗ ਸ਼ਾਮਲ ਹੋਣਗੇ। ਉਹ ਐਤਵਾਰ ਹੀ ਪਾਕਿਸਤਾਨ ਪਹੁੰਚ ਗਏ ਸਨ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਵਾਂਗ ਯਾਂਗ 2 ਰੋਜ਼ਾ ਦੌਰੇ 'ਤੇ 13 ਅਗਸਤ ਨੂੰ ਪਾਕਿਸਤਾਨ ਪਹੁੰਚ ਗਏ ਹਨ, ਜਿਥੇ ਉਹ ਪਾਕਿਸਤਾਨ ਦੇ 70ਵੇਂ ਆਜ਼ਾਦੀ ਦਿਵਸ ਸਮਾਰੋਹ ਵਿਚ ਸ਼ਾਮਲ ਹੋਣਗੇ। ਚੀਨ ਦੀ ਸੱਤਾਧਾਰੀ ਸੈਂਟਰਲ ਕਮੇਟੀ ਆਫ ਕਮਿਊਨਿਸਟ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ ਦੇ ਤੌਰ 'ਤੇ ਵਾਂਗ ਚੀਨ ਦੇ ਉੱਚ ਕੋਟੀ ਦੇ ਆਗੂਆਂ ਵਿਚ ਸ਼ਾਮਲ ਹਨ। ਇਸ ਦੌਰਾਨ ਚੀਨ ਤੇ ਪਾਕਿਸਤਾਨ ਵਿਚਕਾਰ ਕਈ ਸਮਝੌਤੇ ਹੋ ਸਕਦੇ ਹਨ।


Related News