ਚੀਨ ''ਚ ਖੁਦਾਈ ਦੌਰਾਨ ਮਿਲੀਆਂ 800 ਸਾਲ ਪੁਰਾਣੀਆਂ ਕੰਧਾਂ

10/14/2017 5:22:21 PM

ਬੀਜਿੰਗ(ਭਾਸ਼ਾ)— ਚੀਨ ਵਿਚ ਪੁਰਾਤੱਤਵ ਵਿਗਿਆਨੀਆਂ ਨੇ ਦੱਖਣੀ ਪੱਛਮੀ ਚੋਂਗਕਿੰਗ ਨਗਰਪਾਲਿਕਾ ਵਿਚ ਇਕ ਸਮੇਂ 'ਤੇ ਲੋਕਪ੍ਰਿਯ ਰਹੇ ਫੌਜੀ ਕਿਲੇ ਨਾਲ ਜੁੜੇ 800 ਸਾਲ ਪੁਰਾਣੇ ਇਕ ਸ਼ਹਿਰ ਦੀਆਂ ਕੰਧਾਂ ਅਤੇ ਦਰਵਾਜ਼ਿਆਂ ਦਾ ਪਤਾ ਲਗਾਇਆ ਹੈ। ਸੱਭਿਆਚਾਰਕ ਵਿਰਾਸਤ ਖੋਜ ਸੰਸਥਾ ਚੋਂਗਕਿੰਗ ਅਤੇ ਫੇਨਗਜੀਈ ਕਾਊਂਟੀ ਦੇ ਸੱਭਿਆਚਾਰ ਵਿਰਾਸਤ ਪ੍ਰਬੰਧਨ ਦਫ਼ਤਰ ਨੇ ਫਰਵਰੀ ਵਿਚ ਬੈਦੀ ਉਪਨਗਰ ਵਿਚ ਸੰਯੁਕਤ ਰੂਪ ਤੋਂ ਇਕ ਪੁਰਾਤੱਤਵ ਖੁਦਾਈ ਸ਼ੁਰੂ ਕਰਵਾਈ ਸੀ। ਬੈਦੀ ਉਪਨਗਰ ਫੇਨਗਜੀਈ ਕਾਊਂਟੀ ਵਿਚ ਸਥਿਤ ਹੈ ਜੋ ਇਕ ਸਮੇਂ ਵਿਚ ਬਹੁਤ ਮਹੱਤਵਪੂਰਣ ਫੌਜੀ ਕਿਲਾ ਸੀ। ਚੋਂਗਕਿੰਗ ਦੀ ਸੱਭਿਆਚਾਰਕ ਵਿਰਾਸਤੀ ਖੋਜ ਸੰਸਥਾ ਦੇ ਹਵਾਲੇ ਤੋਂ ਇਕ ਸਰਕਾਰੀ ਸਮਾਚਾਰ ਏਜੰਸੀ ਨੇ ਖਬਰ ਦਿੱਤੀ ਹੈ ਕਿ 6 ਮਹੀਨੇ ਤੋਂ ਜ਼ਿਆਦਾ ਸਮੇਂ ਦੌਰਾਨ ਘਟਨਾ ਸਥਲ ਤੋਂ ਸ਼ਹਿਰ ਦੀਆਂ ਕੰਧਾਂ, ਦਰਵਾਜ਼ਿਆਂ, ਸੁਰੱਖਿਆ ਟਾਵਰ ਅਤੇ ਹੱਥਿਆਰਾਂ ਦਾ ਪਤਾ ਲੱਗਾ ਹੈ।


Related News