ਜਦੋਂ ਚੀਨ ਦੀ ਫੌਜ ਭਾਰਤ ''ਚ ਦਾਖਲ ਹੋਵੇਗੀ, ਉਦੋਂ ਸ਼ਾਂਤੀ ਦਾ ਉਪਦੇਸ਼ ਦੇਣ ਦਲਾਈਲਾਮਾ

08/12/2017 9:38:06 AM

ਪੇਈਚਿੰਗ (ਏਜੰਸੀਆਂ, ਇੰਟ.)— ਬੁੱਧਵਾਰ ਨੂੰ ਭਾਰਤ ਅਤੇ ਚੀਨ ਵਿਚਾਲੇ ਜਾਰੀ ਡੋਕਲਾਮ ਅੜਿੱਕੇ 'ਤੇ ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਬਿਆਨ ਦਿੱਤਾ ਸੀ। ਦਲਾਈਲਾਮਾ ਨੇ ਦੋਵਾਂ ਦੇਸ਼ਾਂ ਨੂੰ ਸ਼ਾਂਤੀਪੂਰਨ ਗੱਲਬਾਤ ਰਾਹੀਂ ਇਸ ਸਮੱਸਿਆ ਦਾ ਹੱਲ ਕੱਢਣ ਦਾ ਸੁਝਾਅ ਦਿੱਤਾ ਸੀ। ਦਲਾਈਲਾਮਾ ਦੇ ਇਸ ਬਿਆਨ 'ਤੇ ਚੀਨ ਦੇ ਸਰਕਾਰੀ ਮੀਡੀਆ ਨੇ ਭਾਰਤ ਨੂੰ ਹੀ ਧਮਕੀ ਦੇ ਦਿੱਤੀ ਹੈ। 
'ਗਲੋਬਲ ਟਾਈਮਜ਼' ਨੇ ਆਪਣੇ ਲੇਖ ਵਿਚ ਕਿਹਾ ਕਿ ਜਦੋਂ ਤੱਕ ਚੀਨ ਦੀ ਫੌਜ ਭਾਰਤੀ ਫੌਜੀਆਂ ਨੂੰ ਧੱਕੇ ਦੇ ਕੇ ਬਾਹਰ ਨਹੀਂ ਕੱਢ ਦਿੰਦੀ, ਉਦੋਂ ਤੱਕ ਦਲਾਈਲਾਮਾ ਆਪਣਾ ਸ਼ਾਂਤੀ ਦਾ ਸੰਦੇਸ਼ ਸੰਭਾਲ ਕੇ ਰੱਖਣ। ਅਖਬਾਰ ਨੇ ਇਹ ਧਮਕੀ ਵੀ ਦਿੱਤੀ ਕਿ ਜਦੋਂ ਚੀਨ ਦੀ ਫੌਜ ਮੋੜਵਾਂ ਵਾਰ ਕਰਦੀ ਹੋਈ ਭਾਰਤੀ ਸਰਹੱਦ 'ਚ ਦਾਖਲ ਹੋ ਜਾਵੇਗੀ, ਉਦੋਂ ਦਲਾਈਲਾਮਾ ਭਾਰਤ ਨੂੰ ਗੱਲਬਾਤ ਰਾਹੀਂ ਚੀਨ ਨਾਲ ਸ਼ਾਂਤੀ ਬਣਾਈ ਰੱਖਣ ਦੀ ਸਲਾਹ ਦੇਣ।


Related News