ਬੱਚਿਆਂ ਨੂੰ ਸਕੂਲ ਤੋਂ ਹੀ ਦਿੱਤੀ ਜਾਵੇ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ : ਬ੍ਰਿਟੇਨ ਕਮਿਸ਼ਨ

10/15/2017 3:24:05 PM

ਲੰਡਨ (ਭਾਸ਼ਾ)— ਬ੍ਰਿਟੇਨ ਦੇ ਭੇਦਭਾਵ ਰੋਕੂ ਨਿਗਰਾਨੀਕਰਤਾ ਨੇ ਸਕੂਲੀ ਸਿੱਖਿਆ ਵਿਚ ਦੇਸ਼ ਦੇ ਇਮੀਗ੍ਰੇਸ਼ਨ ਇਤਿਹਾਸ ਅਤੇ ਨਸਲੀ ਅਨਿਆਂ ਨਾਲ ਨਜਿੱਠਣ ਵਿਚ ਸਮਾਜ 'ਤੇ ਪਏ ਸਕਾਰਾਤਮਕ ਪ੍ਰਭਾਵ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਇਕਵਿਲਟੀਜ਼ ਐਂਡ ਹਿਊਮਨ ਰਾਈਟਸ ਕਮਿਸ਼ਨ (ਈ. ਐੱਚ. ਆਰ. ਸੀ.) ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਦੇ ਵਿਸ਼ੇ 'ਤੇ ਬੱਚਿਆਂ ਨੂੰ ਸਿੱਖਿਅਤ ਕਰਨ ਨਾਲ 'ਭੇਦਭਾਵਪੂਰਨ ਰਵੱਈਏ' ਨਾਲ ਨਜਿੱਠਣ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਦੀ ਪਿੱਠਭੂਮੀ ਨੂੰ ਸਮਝਣ 'ਚ ਮਦਦ ਮਿਲੇਗੀ।
ਈ. ਐੱਚ. ਆਰ. ਸੀ. ਦੇ ਪ੍ਰਧਾਨ ਡੇਵਿਡ ਇਸਾਕ ਦਾ ਕਹਿਣਾ ਹੈ ਕਿ ਸਾਡੇ ਦੇਸ਼ ਦੇ ਇਤਿਹਾਸ ਵਿਚ ਇਮੀਗ੍ਰੇਸ਼ਨ ਨੇ ਵੱਡੀ ਭੂਮਿਕਾ ਨਿਭਾਈ ਹੈ। ਪ੍ਰਾਚੀਨ ਸਮੇਂ ਤੋਂ ਲੈ ਕੇ ਬ੍ਰੈਗਜ਼ਿਟ ਰਾਇਸ਼ੁਮਾਰੀ ਦੀ ਚਰਚਾ ਤੱਕ। ਬੱਚਿਆਂ ਨੂੰ ਜੇਕਰ ਵੱਖ-ਵੱਖ ਵਿਸ਼ਿਆਂ 'ਤੇ ਪੜ੍ਹਾਇਆ ਜਾਵੇ ਤਾਂ ਬੱਚੇ ਸਾਡੇ ਭਾਈਚਾਰੇ ਨੂੰ ਇਕ ਰੂਪ ਪ੍ਰਦਾਨ ਕਰਨ ਵਿਚ ਇਮੀਗ੍ਰੇਸ਼ਨ ਦੀ ਭੂਮਿਕਾ ਨੂੰ ਸਮਝਣਗੇ।


Related News