ਯਮਨ ''ਚ ਸਾਊਦੀ ਗਠ-ਜੋੜ ਹਮਲਿਆਂ ''ਚ ਬੱਚਿਆਂ ਦੀ ਮੌਤ

08/18/2017 10:51:46 PM

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦੀ ਇਕ ਮਸੌਦਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਊਦੀ ਗਠ-ਜੋੜ ਯਮਨ ਵਿਚ ਘਰੇਲੂ ਲੜਾਈ ਵਿਚ ਪਿਛਲੇ ਸਾਲ ਮਾਰੇ ਗਏ ਅਤੇ ਜਖ਼ਮੀ ਹੋਏ ਬੱਚਿਆਂ ਲਈ ਜ਼ਿੰਮੇਦਾਰ ਹੈ। ਸੰਯੁਕਤ ਰਾਸ਼ਟਰ ਨੇ ਕੱਲ ਮਿਲੀ ਰਿਪੋਰਟ ਵਿਚ 1340 ਬੱਚਿਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ, ਜਿਨ੍ਹਾਂ ਵਿਚੋਂ 683 ਯਾਨੀ 51 ਫ਼ੀਸਦੀ ਗਠ-ਜੋੜ ਦੇ ਹਮਲੀਆਂ ਵਿਚ ਜ਼ਖਮੀ ਹੋਏ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਅਤੇ ਹਸਪਤਾਲਾਂ ਉੱਤੇ 52 ਵਿੱਚੋਂ 38 ਹਮਲੇ ਮਤਲਬ ਤਿੰਨ ਚੌਥਾਈ ਹਮਲੇ ਗਠ-ਜੋੜ ਨੇ ਕੀਤੇ। ਬੱਚਿਆਂ ਅਤੇ ਫੌਜੀ ਸੰਘਰਸ਼ ਉੱਤੇ ਇਸ ਮਸੌਦਾ ਰਿਪੋਰਟ ਦਾ ਨਤੀਜਾ ਪਿਛਲੇ ਸਾਲ ਦੀ ਰਿਪੋਰਟ ਨਾਲ ਮੇਲ ਖਾਂਦਾ ਹੈ ਜਦੋਂ ਅਮਰੀਕਾ ਸਰਮਿਥਤ  ਗਠ-ਜੋੜ ਨੂੰ ਬਾਲ ਅਧਿਕਾਰਾਂ ਦੇ ਉਲੰਘਣਾ ਲਈ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ ਵਿਚ ਪਾਇਆ ਗਿਆ ਸੀ। ਸਾਊਦੀ ਅਰਬ ਅਤੇ ਹੋਰ  ਗਠ-ਜੋੜ ਸਮਰਥਕਾਂ ਨੇ ਕਈ ਸੰਯੁਕਤ ਰਾਸ਼ਟਰ ਪ੍ਰੋਗਰਾਮਾਂ ਨੂੰ ਰੋਕਣ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਇਸ ਨੂੰ ਤਤਕਾਲੀਨ ਮਹਾਸਚਿਵ ਬਾਨ ਦੀ ਮੂਨ ਨੇ ਸੂਚੀ ਤੋਂ ਹਟਾ ਦਿੱਤਾ ਸੀ ਪਰ ਬਾਨ ਨੇ ਕਿਹਾ ਸੀ ਕਿ ਉਹ ਰਿਪੋਰਟ ਨੂੰ ਲੈ ਕੇ ਰੁਕਾਵਟ ਹੈ, ਜਿਸ ਵਿਚ ਸੰਯੁਕਤ ਰਾਸ਼ਟਰ ਨੇ ਸਾਲ 2015 ਵਿਚ ਯਮਨ ਵਿਚ 1953 ਨੌਜਵਾਨਾਂ ਦੇ ਪ੍ਰਭਾਵਿਤ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਗਿਣਤੀ ਸਾਲ 2014 ਦੀ ਤੁਲਨਾ ਵਿਚ ਛੇ ਗੁਣਾ ਜ਼ਿਆਦਾ ਹੈ। 'ਫੋਰੇਨ ਪਾਲਿਸੀ' ਪਤ੍ਰਿਕਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਬਾਲ ਅਤੇ ਹਥਿਆਰਬੰਦ ਸੰਘਰਸ਼ ਦੇ ਮਾਮਲਿਆਂ ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਪ੍ਰਤੀਨਿਧੀ ਵਿਰੀਜੀਨਾ ਗਾਂਬਾ ਇਹ ਸਿਫਾਰਿਸ਼ ਕਰਨਾ ਚਾਹੁੰਦੀ ਹੈ ਕਿ ਸਾਊਦੀ ਨੀਤ  ਗਠ-ਜੋੜ ਨੂੰ ਬੱਚਿਆਂ ਦਾ ਕਤਲ ਕਰਨ ਜਾਂ ਉਨ੍ਹਾਂ ਨੂੰ ਅਪਾਹਜ ਬਣਾਉਣ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਵੇ। ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕੱਲ ਪੱਤਰਕਾਰਾਂ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸੈਕੇਰਟਰੀ ਐਂਤੋਨਓ ਗੁਤਾਰੇਸ ਨੇ ਮਸੌਦਾ ਰਿਪੋਰਟ ਦੇਖੀ ਨਹੀਂ ਹੈ ਜੋ ਲੀਕ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਵਿਸ਼ਾ ਵਸਤੂ 'ਤੇ ਹੁਣ ਵੀ ਗੱਲ-ਬਾਤ ਚੱਲ ਰਹੀ ਹੈ ਅਤੇ ਇਸ ਗੱਲ ਦਾ ਫੈਸਲਾ ਗੁਤਾਰੇਸ ਕਰਨਗੇ ਕਿ ਕਾਲੀ ਸੂਚੀ ਵਿਚ ਕਿਸ ਨੂੰ ਪਾਇਆ ਜਾਵੇ। ਹੱਕ ਨੇ ਕਿਹਾ ਕਿ ਗੁਤਾਰੇਸ ਵਿਰੀਜੀਨਾ ਨਾਲ ਮੁਲਾਕਾਤ ਕਰਨ ਵਾਲੇ ਹਨ ਪਰ ਰਿਪੋਰਟ ਦੇ ਅਗਲੇ ਮਹੀਨੇ ਤੋਂ ਪਹਿਲਾਂ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ।


Related News