ਬੰਗਲਾਦੇਸ਼ ਦੇ ਤੱਟ ਨਾਲ ਟਕਰਾਇਆ ਚੱਕਰਵਾਤੀ ਤੂਫਾਨ ''ਮੋਰਾ'', ਪੂਰਬੀ ਭਾਰਤ ''ਚ ਵੀ ਅਲਰਟ ਜਾਰੀ

05/30/2017 10:17:31 AM

ਢਾਕਾ— ਚੱਕਰਵਾਤੀ ਤੂਫਾਨ ''ਮੋਰਾ'' ਬਾਂਗਲਾਦੇਸ਼ ਤੱਟ ਉੱਤੇ ਪਹੁੰਚ ਗਿਆ ਹੈ। ਮੰਗਲਵਾਰ ਸਵੇਰੇ ''ਮੋਰਾ'' ਬੰਗਲਾਦੇਸ਼ੀ ਤਟ ਨਾਲ ਟਕਰਾਇਆ । ਭਾਰਤੀ ਸਮੁੰਦਰੀ ਫੌਜ ਵੀ ਬੰਗਲਾਦੇਸ਼ ਦੀ ਮਦਦ ਲਈ ਬਿਲਕੁਲ ਤਿਆਰ ਹੈ । ''ਮੋਰਾ'' ਦਾ ਅਸਰ ਪੂਰਬ-ਉੱਤਰ ਦੇ ਕਈ ਭਾਰਤੀ ਸੂਬਿਆਂ ਉੱਤੇ ਵੀ ਪੈ ਸਕਦਾ ਹੈ , ਇਸ ਨੂੰ ਲੈ ਕੇ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ । ''ਮੋਰਾ'' ਤੂਫਾਨ ਨੂੰ ਵੇਖਦੇ ਹੋਏ ਪੂਰਬੀ ਭਾਰਤ ਵਿੱਚ ਤੇਜ਼ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ । 30 - 31 ਮਈ ਨੂੰ ਅਸਾਮ ਅਤੇ ਮੇਘਾਲਿਆ ਦੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਹੈ । ਇਸ ਤੋਂ ਇਲਾਵਾ ਤਿਰੁਪੁਰਾ,  ਮਿਜ਼ੋਰਮ , ਮਣੀਪੁਰ ,  ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਵੀ ਤੇਜ਼ ਮੀਂਹ ਦਾ ਖ਼ਤਰਾ ਹੈ ।

ਚੱਕਰਵਾਤੀ ਤੂਫਾਨ ''ਮੋਰਾ'' ਦੇ ਕਾਰਨ ਭਾਰਤ ਦੇ ਮਿਜ਼ੋਰਮ, ਮੇਘਾਲਿਆ, ਮਣੀਪੁਰ ''ਤੇ ਵਧ ਅਸਰ ਪੈ ਸਕਦਾ ਹੈ। ਇਸ ਨੂੰ ਲੈ ਕੇ ਬੰਗਲਾਦੇਸ਼ ''ਚ ਵੀ ਸਿਗਨਲ ਦਾ ਖਤਰਾ ਜਾਰੀ ਕੀਤਾ ਗਿਆ ਹੈ। ''ਮੋਰਾ'' ਦੇ ਕਾਰਨ ਬੰਗਲਾਦੇਸ਼ ਦੇ ਚਿਟਗਾਵ, ਨੌਖਾਲੀ, ਲਕਸ਼ਮੀਪੁਰਾ, ਫੇਨੀ ਅਤੇ ਚਾਂਦਪੁਰਾ ''ਤੇ ਵਧ ਅਸਰ ਹੋਵੇਗਾ। ''ਮੋਰਾ'' ਤੂਫਾਨ ਦੇ ਦੌਰਾਨ 54 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਜੋ ਕਿ 88 ਕਿਲੋਮੀਟਰ ਪ੍ਰਤੀ ਘੰਟੇ ਤੱਕ ਜਾ ਸਕਦੀਆਂ ਹਨ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ''ਮੋਰਾ'' ਦੇ ਕਾਰਨ ਇਸ ਵਾਰ ਮਾਨਸੂਨ ਕੇਰਲ ਤੋਂ ਪਹਿਲਾਂ ਪੂਰਬੀ ਭਾਰਤ ''ਚ ਦਸਤਕ ਦਵੇਗਾ। ਮੌਸਮ ਵਿਭਾਗ ਦੇ ਮੁਤਾਬਕ 31 ਮਈ ਨੂੰ ਅਸਮ ਅਤੇ ਮੇਘਾਲਿਆ ''ਚ ਮੂਸਲਾਧਾਰ ਬਾਰਸ਼ ਹੋਣ ਦੇ ਅਸਾਰ ਹਨ।


Related News