ਭਾਰਤ ਵਾਂਗ ਇਸ ਦੇਸ਼ 'ਚ ਮਨਾਈ ਜਾਂਦੀ ਹੈ 'ਦੀਵਾਲੀ', 5 ਦਿਨਾਂ ਤਕ ਰਹਿੰਦੀ ਹੈ ਖਾਸ ਧੂਮ

10/20/2017 1:57:18 PM

ਨੇਪਾਲ,(ਬਿਊਰੋ)— ਭਾਰਤ 'ਚ ਦੀਵਾਲੀ ਬਹੁਤ ਖਾਸ ਤਰੀਕੇ ਨਾਲ ਮਨਾਈ ਜਾਂਦੀ ਹੈ। ਇਸ ਤਿਉਹਾਰ ਦੇ ਜਸ਼ਨ 'ਚ ਡੁੱਬਣ ਵਾਲਾ ਭਾਰਤ ਇਕਲੌਤਾ ਦੇਸ਼ ਨਹੀਂ ਹੈ। ਦੀਵਾਲੀ ਦੀ ਰੌਸ਼ਨੀ ਭਾਰਤ ਦੀਆਂ ਗਲੀਆਂ ਤੋਂ ਹੁੰਦੀ ਹੋਈ ਵਿਦੇਸ਼ਾਂ 'ਚ ਜਾ ਪੁੱਜੀ ਹੈ। 
ਨੇਪਾਲ— ਇੱਥੇ ਦੀਵਾਲੀ ਨੂੰ 'ਤਿਹਾਰ' ਕਿਹਾ ਜਾਂਦਾ ਹੈ। ਭਾਰਤ ਵਾਂਗ ਇੱਥੇ ਵੀ ਗਣੇਸ਼ ਜੀ ਅਤੇ ਲਕਸ਼ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਲਈ ਖਾਸ ਸੁਆਦਲੇ ਪ੍ਰਸ਼ਾਦ ਬਣਾਏ ਜਾਂਦੇ ਹਨ। ਇੱਥੇ 5 ਦਿਨਾਂ ਤਕ ਦੀਵਾਲੀ ਦੀ ਧੂਮ ਰਹਿੰਦੀ ਹੈ। ਪਹਿਲਾ ਦਿਨ ਗਾਂਵਾਂ ਅਤੇ ਦੂਜਾ ਦਿਨ ਕੁੱਤਿਆਂ ਨੂੰ ਸਮਰਪਿਤ ਹੁੰਦਾ ਹੈ ਅਤੇ ਉਨ੍ਹਾਂ ਲਈ ਖਾਸ ਭੋਜਨ ਬਣਾਇਆ ਜਾਂਦਾ ਹੈ। ਤੀਜੇ ਦਿਨ ਘਰਾਂ 'ਚ ਲੈਂਪ ਜਗਾ ਕੇ ਰੌਸ਼ਨੀ ਕੀਤੀ ਜਾਂਦੀ ਹੈ। ਚੌਥੇ ਦਿਨ ਭਗਵਾਨ ਯਮਰਾਜ ਦੀ ਪੂਜਾ ਹੁੰਦੀ ਹੈ। ਪੰਜਵੇਂ ਦਿਨ ਭੈਣ-ਭਰਾ ਦਾ ਤਿਉਹਾਰ ਭਾਈ ਦੂਜ ਮਨਾਇਆ ਜਾਂਦਾ ਹੈ। 5 ਦਿਨਾਂ ਤਕ ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਹਨ। 

PunjabKesari
ਮਲੇਸ਼ੀਆ— ਇੱਥੇ ਦੀਵਾਲੀ ਨੂੰ 'ਹਰਿ ਦੀਵਾਲੀ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਕੰਮ ਤੋਂ ਛੁੱਟੀ ਮਿਲਦੀ ਹੈ ਅਤੇ ਲੋਕ ਘਰਾਂ ਨੂੰ ਰੌਸ਼ਨੀ ਨਾਲ ਸਜਾਉਂਦੇ ਹਨ। ਇੱਥੇ ਪਟਾਕੇ ਚਲਾਉਣ 'ਤੇ ਰੋਕ ਹੈ।
ਇੰਡੋਨੇਸ਼ੀਆ— ਇੱਥੇ ਬਹੁਤ ਵੱਖਰੇ ਢੰਗ ਨਾਲ ਦੀਵਾਲੀ ਮਨਾਈ ਜਾਂਦੀ ਹੈ। ਇੰਡੋਨੇਸ਼ੀਅਨ ਆਈਲੈਂਡ ਬਾਲੀ 'ਤੇ ਭਾਰਤੀ ਪ੍ਰਵਾਸੀ ਹਨ। ਮਠਿਆਈਆਂ ਅਤੇ ਪਟਾਕਿਆਂ ਨਾਲ ਦੁਕਾਨਾਂ ਸਜੀਆਂ ਹੁੰਦੀਆਂ ਹਨ। ਲੋਕ ਭਾਰਤ ਵਾਂਗ ਜਸ਼ਨ ਮਨਾਉਂਦੇ ਹਨ।
ਫਿਜੀ, ਸ਼੍ਰੀਲੰਕਾ, ਗਿਆਨਾ, ਥਾਈਲੈਂਡ ਅਤੇ ਸਿੰਗਾਪੁਰ 'ਚ ਵੀ ਭਾਰਤ ਵਾਂਗ ਦੀਵਾਲੀ ਮਨਾਈ ਜਾਂਦੀ ਹੈ। ਉਂਝ ਜਿਨ੍ਹਾਂ ਦੇਸ਼ਾਂ 'ਚ ਵੱਡੀ ਗਿਣਤੀ 'ਚ ਭਾਰਤੀ ਜਾ ਕੇ ਵਸੇ ਹਨ, ਉੱਥੇ ਵੀ ਦੀਵਾਲੀ ਮਨਾਈ ਜਾਂਦੀ ਹੈ। ਕੈਨੇਡਾ, ਆਸਟਰੇਲੀਆ, ਪਾਕਿਸਤਾਨ ਅਤੇ ਅਮਰੀਕਾ 'ਚ ਦੀਵਾਲੀ ਵਾਲੇ ਦਿਨ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ।


Related News