ਇਸ ਨੂੰ ਕਹਿੰਦੇ ਹਨ ਇਕ ਤਾਂ ਚੋਰੀ ਉਪਰੋਂ ਸੀਨਾ ਜ਼ੋਰੀ

09/22/2017 5:50:54 PM

ਕੈਲੀਫੋਰਨੀਆ (ਬਿਊਰੋ)— ਕੈਲੀਫੋਰਨੀਆ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਕੇ ਤੁਸੀਂ 'ਇਕ ਤਾਂ ਚੋਰੀ ਉਪਰੋਂ ਸੀਨਾ ਜ਼ੋਰੇ' ਵਾਲੀ ਕਹਾਵਤ ਸਿੱਧ ਹੁੰਦੀ ਦੇਖੋਗੇ। ਇਸ ਮਾਮਲੇ ਵਿਚ ਚੋਰ ਫੜੇ ਜਾਣ ਦੇ ਬਾਵਜੂਦ ਖੁਦ ਨੂੰ ਫੜਨ ਵਾਲੇ ਵਿਅਕਤੀ 'ਤੇ ਹੀ ਕੇਸ ਕਰਨਾ ਚਾਹੁੰਦਾ ਹੈ।
ਅਸਲ ਵਿਚ ਕੈਲੀਫੋਰਨੀਆ ਵਿਚ ਇਕ 30 ਸਾਲ ਦੇ ਨੌਜਵਾਨ ਮਾਰਕ ਫਲੋਰ ਨੇ ਸਟਾਰਬਕਸ ਨਾਂ ਦੀ ਦੁਕਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉੱਥੇ ਮੌਜੂਦ ਇਕ 58 ਸਾਲਾ ਵਿਅਕਤੀ ਕ੍ਰੈਗ ਜੈਰੀ ਨੇ ਹਿਮੰਤ ਦਿਖਾਉਂਦੇ ਹੋਏ ਨੌਜਵਾਨ ਨੂੰ ਨਾ ਸਿਰਫ ਦੁਕਾਨ ਨੂੰ ਲੁੱਟਣ ਤੋਂ ਰੋਕਿਆ ਬਲਕਿ ਉਸ ਨੂੰ ਉਦੋਂ ਤੱਕ ਫੜੀ ਰੱਖਿਆ ਜਦੋਂ ਤੱਕ ਪੁਲਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕਰ ਲਿਆ। ਇਸ ਦੌਰਾਨ ਦੋਹਾਂ ਵਿਚ ਖੂਬ ਹੱਥੋਂਪਾਈ ਹੋਈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਦੋਸ਼ੀ ਕਰ ਸਕਦਾ ਹੈ ਮੁਕੱਦਮਾ
ਇਸ ਪੂਰੇ ਮਾਮਲੇ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਗ੍ਰਿਫਤਾਰ ਨੌਜਵਾਨ ਖੁਦ ਨੂੰ ਫੜਨ ਵਾਲੇ ਵਿਅਕਤੀ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਦਕਿ ਉਹ ਖੁਦ ਹੀ ਲੁੱਟ ਦੇ ਇਰਾਦੇ ਨਾਲ ਉੱਥੇ ਆਇਆ ਸੀ। ਉਸ ਨੂੰ ਫੜਨ ਵਾਲੇ ਵਿਅਕਤੀ ਨੇ ਬਹਾਦੁਰੀ ਨਾਲ ਨਾ ਸਿਰਫ ਲੁੱਟ ਨੂੰ ਰੋਕਿਆ ਬਲਕਿ ਉੱਥੇ ਮੌਜੂਦ ਲੋਕਾਂ ਦੀ ਜਾਨ ਵੀ ਬਚਾਈ। ਮਾਸਕ ਪਾਏ ਮਾਰਕ ਕੋਲ ਉਸ ਦੌਰਾਨ ਬੰਦੂਕ ਅਤੇ ਚਾਕੂ ਸੀ, ਜਿਸ ਨਾਲ ਉਹ ਕਾਊਂਟਰ 'ਤੇ ਬੈਠੀ ਲੜਕੀ ਨੂੰ ਡਰਾ ਰਿਹਾ ਸੀ। 
ਦੋਸ਼ੀ ਦੇ ਮਾਤਾ-ਪਿਤਾ ਨੇ ਕੀਤੀ ਉਸ ਦੀ ਹਮਾਇਤ
ਲੜਾਈ ਦੌਰਾਨ ਕ੍ਰੈਗ ਜੈਰੀ ਨੇ ਮਾਰਕ ਨੂੰ ਪੂਰੀ ਤਰ੍ਹਾਂ ਜਕੜ ਕੇ ਰੱਖਿਆ ਹੋਇਆ ਸੀ। ਇਸ ਹੱਥੋਂਪਾਈ ਦੌਰਾਨ ਉਸ ਦਾ ਚਾਕੂ ਅਤੇ ਬੰਦੂਕ ਡਿੱਗ ਪਏ ਸਨ। ਮਾਰਕ ਨੇ ਕਈ ਵਾਰੀ ਆਪਣਾ ਚਾਕੂ ਫੜਨ ਦੀ ਕੋਸ਼ਿਸ ਕੀਤੀ।
ਦੋਸ਼ੀ ਦੀ ਮਾਂ ਆਪਣੇ ਬੇਟੇ ਮਾਰਕ ਵੱਲ ਦੀ ਗੱਲ ਕਰ ਰਹੀ ਹੈ। ਮਾਰਕ ਦੀ ਮਾਂ ਦਾ ਕਹਿਣਾ ਹੈ ਕਿ ਜੈਰੀ ਨੇ ਇਸ ਲੜਾਈ ਦੌਰਾਨ ਬਹੁਤ ਹਿੰਮਤ ਦਿਖਾਈ। ਉਸ ਨੇ 17 ਵਾਰੀ ਮਾਰਕ ਨੂੰ ਚਾਕੂ ਮਾਰਿਆ, ਜਿਸ ਦੇ ਨਿਸ਼ਾਨ ਉਸ ਦੇ ਬੇਟੇ ਦੇ ਸਰੀਰ 'ਤੇ ਹਨ। ਮਾਰਕ ਦੇ ਪਿਤਾ ਦਾ ਕਹਿਣਾ ਹੈ ਕਿ ਭਾਵੇਂ ਉਸ ਦੇ ਬੇਟੇ ਨੇ ਲੁੱਟ ਜਿਹੇ ਅਪਰਾਧ ਦੀ ਕੋਸ਼ਿਸ਼ ਕੀਤੀ ਸੀ ਪਰ ਇੰਨੇ ਚਾਕੂ ਮਾਰਨਾ ਵੀ ਗਲਤ ਸੀ। 
ਪੁਲਸ ਨੇ ਕਿਹਾ,''ਇਹ ਸਹੀ ਹੈ ਕਿ ਜੈਰੀ ਨੇ ਇਸ ਦੌਰਾਨ ਮਾਰਕ 'ਤੇ ਕਈ ਵਾਰੀ ਹਮਲਾ ਕੀਤਾ ਪਰ ਦੋਸ਼ੀ ਦਾ ਸਾਹਮਣਾ ਇਕ ਨੇਕ ਵਿਅਕਤੀ ਨਾਲ ਹੋ ਗਿਆ ਸੀ, ਜਿਸ ਨੇ ਜ਼ਰੂਰਤ ਪੈਣ 'ਤੇ ਸਾਵਧਾਨੀ ਦਿਖਾਈ।'' ਪੁਲਸ ਨੇ ਦੋਸ਼ੀ ਵੱਲੋਂ ਕੇਸ ਦਾਇਰ ਕਰਨ ਦੀ ਰਿਪੋਰਟ ਨੂੰ ਮੂਰਖਤਾ ਦੱਸਿਆ। ਹਾਲਾਂਕਿ ਦੋਸ਼ੀ ਨੇ ਇਸ ਬਾਰੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਹੈ।


Related News