ਨਦੀ ''ਚ ਡੁੱਬਦੀ ਕਾਰ ''ਚੋਂ ਔਰਤ ਨੂੰ ਬਚਾਉਣ ਵਾਲੇ ਪੁਲਸ ਅਧਿਕਾਰੀ ਨੇ ਬਿਆਨ ਕੀਤਾ ਭਿਆਨਕ ਮੰਜ਼ਰ

10/16/2017 11:48:40 AM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਕੱਲ ਭਾਵ ਐਤਵਾਰ ਨੂੰ ਇਕ ਔਰਤ ਨਾਲ ਭਿਆਨਕ ਹਾਦਸਾ ਵਾਪਰ ਗਿਆ ਸੀ, ਜਿਸ ਕਾਰਨ ਉਹ ਕਾਰ ਸਮੇਤ ਨਦੀ 'ਚ ਡਿੱਗ ਗਈ। ਔਰਤ ਕਾਰ ਸਮੇਤ ਸਿਡਨੀ ਦੇ ਜੌਰਜਸ ਨਦੀ 'ਚ ਡਿੱਗ ਗਈ ਸੀ। ਔਰਤ ਨੂੰ ਬਚਾਉਣ ਵਾਲੇ ਮੁੱਖ ਇੰਸਪੈਕਟਰ ਡੇਵਿਡ ਨੇ ਕਿਹਾ ਕਿ ਔਰਤ ਨੂੰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ। 

PunjabKesari
ਹੀਰੋ ਬਣੇ ਪੁਲਸ ਅਧਿਕਾਰੀ ਡੇਵਿਡ ਨੇ ਕਿਹਾ ਕਿ ਉਨ੍ਹਾਂ ਨੇ ਨਦੀ 'ਚ ਡੁੱਬਦੀ ਕਾਰ 'ਚੋਂ ਔਰਤ ਨੂੰ ਬਾਹਰ ਕੱਢਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਹਥੌੜੇ ਨਾਲ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਖਿੜਕੀ ਨੂੰ ਖੋਲ੍ਹਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ। ਡੇਵਿਰ ਨੇ ਕਿਹਾ ਕਿ ਇਹ ਬਹੁਤ ਭਿਆਨਕ ਸੀ ਕਿਉਂਕਿ ਕਾਰ ਪਾਣੀ 'ਚ ਡੁੱਬ ਰਹੀ ਸੀ। ਡੇਵਿਡ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਸਹਿਯੋਗੀਆਂ ਨੂੰ ਔਰਤ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਡੇਵਿਡ ਨੇ ਕਿਹਾ ਕਿ ਉਹ ਪਿਛਲੇ 11 ਸਾਲਾਂ ਤੋਂ ਬੈਕਸਟਾਊਨ ਪੁਲਸ 'ਚ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਹਰਕਤ 'ਚ ਆਏ ਅਤੇ ਔਰਤ ਦੀ ਜਾਨ ਬਚਾਈ। ਪੁਲਸ ਅਧਿਕਾਰੀ ਡੇਵਿਡ ਨੇ ਕਿਹਾ ਕਿ ਸਾਰੇ ਪੁਲਸ ਅਧਿਕਾਰੀਆਂ ਨੇ ਚੰਗਾ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਸਮੇਂ ਸਿਰ ਨਾ ਪਹੁੰਚੇ ਤਾਂ ਔਰਤ ਦੀ ਜਾਨ ਵੀ ਜਾ ਸਕਦੀ ਸੀ।


Related News